ਹਰਿਆਣਾ ਪੁਲਿਸ ਨੇ 1 ਕਰੋੜ ਰੁਪਏ ਮੁੱਲ ਦੀ 500 ਗ੍ਰਾਮ ਹੀਰੋਇਨ ਬਰਾਮਦ ਕੀਤੀ

ਚੰਡੀਗੜ – ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਤਸਕਰੀ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਲਾ ਸਿਰਸਾ ਤੋਂ ਕਾਰ ਸਵਾਰ ਦੋ ਲੋਕਾਂ ਨੂੰ ਕਾਬੂ ਕਰ ਉਨਾਂ ਦੇ ਕਬਜੇ ਤੋਂ ਕਰੀਬ 1 ਕਰੋੜ ਰੁਪਏ ਮੁੱਲ ਦੀ 500 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ|ਫੜੇ ਗਏ ਦੋਸ਼ੀਆਂ ਦੀ ਪਛਾਣ ਸਾਹੂਪਾਲ ਨਿਵਾਸੀ ਅਤੇ ਰਘੂਵਾਨਾ ਨਿਵਾਸੀ ਵਜੋਂ ਹੋਈ ਹੈ| ਦੋਵੇਂ ਦੋਸ਼ੀਆਂ ਨੂੰ ਸੀ.ਆਈ.ਏ. ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬੱਸ ਸਟੈਂਡ ਡੀਂਗ ਮੋੜ ਖੇਤਰ ਤੋਂ ਕਾਬੂ ਕੀਤਾ ਹੈ| ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਜਬਤ ਕੀਤੀ ਗਈ ਹੀਰੋਇਨ ਦਿੱਲੀ ਤੋਂ ਲੈ ਕੇ ਓੜਾ, ਕਾਲਾਂਵਾਲੀ ਤੇ ਪੰਜਾਬ ਖੇਤਰ ਵਿਚ ਸਪਲਾਈ ਕੀਤੀ ਜਾਣੀ ਸੀ|ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਹੀਰੋਇਨ ਤਸੱਕਰ ਦਿੱਲੀ ਤੋਂ ਹੀਰੋਇਨ ਲੈ ਕੇ ਸਿਰਸਾ ਵੱਲ ਆ ਰਹੇ ਹਨ| ਇਸ ਸੂਚਨਾ ਦੇ ਬਾਰੇ ਪਤਾ ਲਗਦੇ ਹੀ ਸੀ.ਆਈ.ਏ. ਟੀਮ ਨੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ| ਇਸ ਦੋਰਾਨ ਫਤਿਹਾਬਾਦ ਵੱਲੋਂ ਆ ਰਹੀ ਆਈ-20 ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿਚ ਸਵਾਰ ਦੋ ਨੌਜੁਆਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ| ਸ਼ੱਕ ਦੇ ਆਧਾਰ ‘ਤੇ ਕਾਰ ਸਵਾਰ ਨੌਜੁਆਨਾਂ ਨੂੰ ਕਾਬੂ ਕਰ ਉਨਾਂ ਦੀ ਤਲਾਸ਼ੀ ਲੈਣ ‘ਤੇ ਉਨਾਂ ਦੇ ਕਬਜੇ ‘ਚੋ 500 ਗ੍ਰਾਮ ਹੀਰੋਇਨ ਬਰਾਮਦ ਹੋਈ|ਫੜੇ ਗਏ ਨੌਜੁਆਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਰਿਮਾਂਡ ਸਮੇਂ ਦੌਰਾਨ ਹੀਰੋਇਨ ਤਸਕਰੀ ਦੇ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਪਤਾ ਕਰਕੇ ਉਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ|ਇਕ ਹੋਰ ਮਾਮਲੇ ਵਿਚ ਪੁਲਿਸ ਨੇ ਫਤਿਹਾਬਾਦ ਜਿਲੇ ਤੋਂ ਹੋਲੀ ‘ਤੇ ਨਾਕਾਬੰਦੀ ਦੌਰਾਨ ਦੋ ਲੋਕਾਂ ਨੂੰ ਕਾਬੂ ਕਰ ਉਨਾਂ ਦੇ ਕਬਜੇ ‘ਚੋ 18.200 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ| ਦੋਵਾਂ ਨੂੰ ਕਾਬੂ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ| ਅੱਗੇ ਦੀ ਜਾਂਚ ਜਾਰੀ ਹੈ|

VIA PUNJAB