- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਨੇ ਆਨ-ਲਾਈਨ ਤਬਾਦਲਾ ਸ਼ੁਰੂ ਕੀਤੀ
ਚੰਡੀਗੜ – ਹਰਿਆਣਾ ਰਾਜ ਟਰਾਂਸਪੋਰਟ ਵਿਭਾਗ (ਹਰਿਆਣਾ ਰੋਡਵੇਜ) ਨੇ ਆਪਣੇ ਕਰਮਚਾਰੀਆਂ ਜਿਵੇਂ ਕਿ ਡਰਾਈਵਰਾਂ, ਕੰਡਕਟਰਾਂ, ਸਬ-ਇੰਸਪੈਕਟਰਾਂ, ਇੰਸਪੈਕਟਰਾਂ ਅਤੇ ਕਲਰਕਾਂ ਦੇ ਕਾਡਰ ਅਹੁੱਦਿਆਂ ਲਈ ਆਨ-ਲਾਈਨ ਤਬਾਦਲਾ ਨੀਤੀ 2018 ਦੇ ਲਾਗੂਕਰਨ ਦੀ ਪ੍ਰਕ੍ਰਿਆ ਨੂੰ ਸ਼ੁਰੂ ਕਰ ਦਿੱਤਾ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਕਾਡਰ ਅਨੁਸਾਰ ਮੰਜ਼ੂਰ, ਭਰੀ ਹੋਈ, ਖਾਲੀ ਅਹੁੱਦੇ ਦੇ ਰੇਸ਼ਨਲਾਇਜੇਸ਼ਨ ਲਈ www.hkcl.in/onlinetransfeਲਿੰਕ ਹੈ| ਅਜਿਹੇ ਸਾਰੇ ਕਰਮਚਾਰੀ ਆਪਣੇ ਤਬਾਦਲੇ ਦੇ ਸਬੰਧਤ ਆਪਣਾ ਵਿਕਲਪ ਆਨਲਾਈਨ ਲਿੰਕ ‘ਤੇ ਦੇਣਗੇ| ਉਨਾਂ ਦਸਿਆ ਕਿ ਅਜਿਹੇ ਕਰਚਮਾਰੀਆਂ ਦਾ ਤਬਾਦਲਾ ਉਨਾਂ ਵੱਲੋਂ ਦਿੱਤੇ ਗਏ ਵਿਕਲਪਾਂ ਅਨੁਸਾਰ ਸਟੇਸ਼ਨ ਤੇ ਡਿਪੋ ਵਿਚ ਤਬਾਦਲਾ ਨੀਤੀ ਦ ਮਾਪਦੰਡਾਂ ਤੇ ਖਾਲੀ ਅਹੁੱਦਿਆਂ ਅਨੁਸਾਰ ਕੀਤਾ ਜਾਵੇਗਾ| ਆਨਲਾਈਨ ਵਿਕਲਪਾਂ ਦੇ ਮੈਰੀਟ ਆਧਾਰ ‘ਤੇ ਹੀ ਤਬਾਦਲਾ ਪ੍ਰਭਾਵੀ ਹੋਵੇਗਾ| ਇਸ ਪ੍ਰਕ੍ਰਿਆ ਬਾਰੇ ਸਬੰਧਤ ਹਰਿਆਣਾ ਰੋਡਵੇਜ ਦੇ ਡਿਪੂਆਂ ਦੇ ਜਰਨਲ ਮੈਨਜਰਾਂ ਵੱਲੋਂ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਨਿੱਜੀ ਤੌਰ ‘ਤੇ ਲਾਗਨ ਆਈ.ਡੀ ਤੇ ਪਾਸਵਾਰ 24 ਦਸੰਬਰ ਤੋਂ 29 ਦਸੰਬਰ, 2018 ਤਕ ਮਹੁੱਇਆ ਕਰਵਾਉਣਾ ਯਕੀਨੀ ਕਰਨਾ ਹੋਵੇਗਾ|ਉਨਾਂ ਦਸਿਆ ਕਿ ਸਬੰਧਤ ਡਿਪੂ ਅਜਿਹੇ ਸਾਰੇ ਕਰਮਚਾਰੀ ਪੋਟਰਲ ‘ਤੇ 31 ਦਸੰਬਰ, 2018 ਤੋਂ 7 ਜਨਵਰੀ, 2019 ਵਿਚਕਾਰ ਸਹੀ ਜਾਣਕਾਰੀ ਦੇਣ ਬਾਰੇ ਅੰਡਰਟੇਂਕਿੰਗ ਵੀ ਦੇਣਗੇ| ਬੁਲਾਰੇ ਨੇ ਦਸਿਆ ਕਿ ਅਜਿਹੇ ਸਾਰੇ ਕਰਮਚਾਰੀ 8 ਜਨਵਰੀ ਤੋਂ 16 ਜਨਵਰੀ, 2019 ਵਿਚਕਾਰ ਆਪਣਾ ਪਸੰਦ ਵਾਲਾ ਸਟੇਸ਼ਨ ਤੇ ਡਿਪੂਆਂ ਦਾ ਵਿਕਲਪ ਦੇਣਗੇ| ਇਕੱਠਾ ਡਾਟਾ, ਪ੍ਰਵਧਾਨਾਂ ਦੇ ਆਧਾਰ ‘ਤੇ ਸਟੇਸ਼ਨ ਤੇ ਡਿਪੂਆਂ ਦੀ ਸਹੀ ਵੰਡ 17 ਜਨਵਰੀ ਤੋਂ 25 ਜਨਵਰੀ, 2019 ਵਿਚਕਾਰ ਕੀਤੀ ਜਾਵੇਗੀ| ਉਨਾਂ ਦਸਿਆ ਕਿ ਅਜਿਹੇ ਸਾਰੇ ਕਾਡਰਾਂ ਦੇ ਕਰਮਚਾਰੀ ਤਬਾਦਲਾ ਮੁਹਿੰਮ ਵਿਚ ਹਿੱਸਾ ਲੈਣ ਤਾਂ ਜੋ ਆਨਲਾਈਨ ਤਬਾਦਲਾ ਨੀਤੀ, 2018 ਦੇ ਮੰਤਵ ਅਤੇ ਪਾਰਦਰਸ਼ਤਾ ਨੂੰ ਯਕੀਨੀ ਕੀਤਾ ਜਾ ਸਕੇ|


