- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਵਿਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਪੰਚਕੂਲਾ ਵਿਚ ਆਯੋਜਿਤ ਕੀਤਾ ਜਾਵੇਗਾ
ਚੰਡੀਗੜ – ਹਰਿਆਣਾ ਦਾ ਰਾਜ ਪੱਧਰ ਗਣਤੰਤਰ ਦਿਵਸ ਸਮਾਰੋਹ 26 ਜਨਵਰੀ, 2019 ਨੂੰ ਪੰਚਕੂਲਾ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਕੌਮੀ ਝੰਡਾ ਫ਼ਹਿਰਾਉਣਗੇ| ਇਸੇ ਸ਼ਾਮ ਹਰਿਆਣਾ ਰਾਜ ਭਵਨ ਚੰਡੀਗੜਵਿਚ ‘ਐਟ ਹੋਮ’ ਵੀ ਹੋਵੇਗਾ| ਮੁੱਖ ਮੰਤਰੀ ਮਨੋਹਰ ਲਾਲ ਭਿਵਾਨੀ ਵਿਚ ਕੌਮੀ ਝੰਡਾ ਫ਼ਹਿਰਾਉਣਗੇ|ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਗਣਤੰਤਰ ਦਿਵਸ ‘ਤੇ ਕਰਨਾਲ ਵਿਚ ਅਤੇ ਹਰਿਆਣਾ ਵਿਧਾਨ ਸਭਾ ਦੀ ਡਿਪਟੀ ਸਪੀਕਰ ਸੰਤੋਸ਼ ਯਾਦਵ ਫ਼ਰੀਦਾਬਾਦ ਵਿਚ ਕੌਮੀ ਝੰਡਾ ਫ਼ਹਿਰਾਉਣਗੇ|ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਗਣਤੰਤਰ ਦਿਵਸ ‘ਤੇ ਰੋਹਤਕ ਵਿਚ, ਖਜਾਨਾ ਮੰਤਰੀ ਕੈਪਟਨ ਅਭਿਮਨਿਊ ਹਿਸਾਰ ਵਿਚ, ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਗੁਰੂਗ੍ਰਾਮ ਵਿਚ, ਸਿਹਤ ਮੰਤਰੀ ਅਨਿਲ ਵਿਜ ਯਮੁਨਾਨਗਰ ਵਿਚ, ਲੋਕ ਨਿਰਮਾਣ ਮੰਤਰੀ ਨਰਬੀਰ ਸਿੰਘ ਨੁੰਹ ਵਿਚ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਕੈਥਲ ਵਿਚ, ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਕੁਰੂਕਸ਼ੇਤਰ ਵਿਚ, ਉਦਯੋਗ ਅਤੇ ਵਪਾਰ ਮੰਤਰੀ ਵਿਪੁਲ ਗੋਇਲ ਜੀਂਦ ਵਿਚ, ਸਹਿਕਾਰਿਤਾ ਰਾਜ ਮੰਤਰੀ ਮਨੀਸ਼ ਕੁਮਾਰ ਗਰੋਵਰ ਅੰਬਾਲਾ ਵਿਚ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਫ਼ਤਿਹਾਬਾਦ ਵਿਚ, ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜ ਸੋਨੀਪਤ ਵਿਚ, ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਬਨਵਾਰੀ ਲਾਲ ਝੱਜਰ ਵਿਚ, ਕਿਰਤ ਅਤੇ ਰੁਜਗਾਰ ਮੰਤਰੀ ਨਾਇਬ ਸਿੰਘ ਰਿਵਾੜੀ ਵਿਚ, ਐਚ.ਬੀ.ਪੀ.ਈ. ਦੇ ਚੇਅਰਮੈਨ ਕਮਲ ਗੁਪਤਾ ਸਿਰਸਾ ਵਿਚ ਅਤੇ ਰਾਜ ਮੁੱਖ ਸਚੇਤਕ ਗਿਆਨ ਚੰਦ ਗੁਪਤਾ ਪਾਣੀਪਤ ਵਿਚ ਕੌਮੀ ਝੰਡਾ ਫ਼ਹਿਰਾਉਣਗੇ| ਇਸ ਤਰਾਂ, ਰੋਹਤਕ ਦੇ ਡਿਵੀਜਨਲ ਕਮਿਸ਼ਨਰ ਚਰਖੀ ਦਾਦਰੀ ਵਿਚ, ਫ਼ਰੀਦਾਬਾਦ ਦੇ ਡਿਵੀਜਨਲ ਕਮਿਸ਼ਨਰ ਪਲਵਲ ਵਿਚ ਅਤੇ ਗੁਰੂਗ੍ਰਾਮ ਦੇ ਡਿਵੀਜਨਲ ਕਮਿਸ਼ਨਰ ਮਹੇਂਦਰਗੜ (ਨਾਰਨੌਲ) ਵਿਚ ਕੌਮੀ ਝੰਡਾ ਫ਼ਹਿਰਾਉਣਗੇ| ਜੇ ਉਪਰੋਕਤ ਵਿਅਕਤੀਆਂ ਵਿੱਚੋਂ ਦੱਸੇ ਹੋਏ ਥਾਂਵਾਂ ‘ਤੇ ਕਿਸੇ ਕਾਰਣ ਵਜੋਂ ਨਹੀਂ ਪਹੁੰਚ ਪਾਉਂਦਾ ਤਾਂ ਉੱਥੇ ਦੇ ਸਬੰਧਿਤ ਡਿਪਟੀ ਕਮਿਸ਼ਨਰ ਝੰਡਾ ਫ਼ਹਿਰਾਉਣਗੇ| ਸਬ-ਡਿਵੀਜਨਲ ਮੁੱਖ ਦਫ਼ਤਰਾਂ ‘ਤੇ ਸਬੰਧਿਤ ਸਬ-ਡਿਵੀਜਨਲ ਅਧਿਕਾਰੀਆਂ (ਸਿਵਲ) ਵੱਲੋਂ ਅਤੇ ਤਹਿਸੀਲ ਮੁੱਖ ਦਫ਼ਤਰਾਂ (ਜਿੱਥੈ ਤਹਿਸੀਲ ਮੁੱਖ ਦਫ਼ਤਰ ਵੱਖ ਹਨ) ‘ਤੇ ਤਹਿਸੀਲਦਾਰ ਵੱਲੋਂ ਕੌਮੀ ਝੰਡਾ ਫ਼ਹਿਰਾਇਆ ਜਾਵੇਗਾ| ਡਿਵੀਜਨ, ਜਿਲਾ, ਸਬ-ਡਿਵੀਜਨ ਅਤੇ ਤਹਿਸੀਲ ਮੁੱਖ ਦਫ਼ਤਰਾਂ ‘ਤੇ ਹੋਮ ਗਾਰਡ ਅਤੇ ਐਨ.ਸੀ.ਸੀ. ਦੇ ਨਾਲ ਮਿਲ ਕੇ ਪੁਲਿਸ ਪਰੇਡ ਕਰਵਾਈ ਜਾਵੇਗੀ|


