ਹਰਿਆਣਾ ਸਰਕਾਰ ਕਿਸਾਨਾਂ ਨੂੰ ਪ੍ਰੋਤਸਿਤਹ ਕਰਨ ਲਈ ਕਿਸਾਨ ਰਤਨ ਪੁਰਸਕਾਰ ਸ਼ੁਰੂ ਕਰਨ ਜਾ ਰਹੀ ਹੈ – ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ

ਚੰਡੀਗੜ – ਹਰਿਆਣਾ ਸਰਕਾਰ ਇਸ ਸਾਲ ਨਾਲ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਕਿਸਾਨ ਰਤਨ ਪੁਰਸਕਾਰ ਸ਼ੁਰੂ ਕਰਨ ਜਾ ਰਹੀ ਹੈ| ਇਸ ਵਿਚ ਪੁਰਸਕਾਰ ਵੱਜੋਂ 5 ਲੱਖ ਰੁਪਏ ਨਗਦ ਤੇ ਇਕ ਯਾਦਗ਼ਾਰੀ ਚਿੰਨਦਿੱਤਾ ਜਾਵੇਗਾ| ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਹਰਿਆਣਾ ਪੰਚਾਇਤ ਭਵਨ, ਚੰਡੀਗੜਵਿਚ ਆਯੋਜਿਤ ਇਕ ਸਮਾਰੋਹ ਵਿਚ ਕੀਤੀ| ਹਰਿਆਣਾ ਸਰਕਾਰ ਵੱਲੋਂ ਇਸ ਸਮਾਰੋਹ ਦਾ ਆਯੋਜਨਾ ਪਦਮ ਭੂਸ਼ਣ ਤੇ ਪਦਮਸ੍ਰੀ 2019 ਪੁਰਸਕਾਰ ਲਈ ਚੋਣ ਹੋਣ ਵਾਲੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਕੀਤਾ ਗਿਆ|ਸ੍ਰੀ ਧਨਖੜ ਨੇ ਆਪਣੇ ਸਬੰਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨਾਂ ਨੇ ਦੇਸ਼ ਦੇ 12 ਕਿਸਾਨਾਂ ਨੂੰ ਦੇਸ਼ ਦਾ ਸੱਭ ਤੋਂ ਉੱਚਾ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ| ਇੰਨਾਂ ਵਿਚ ਹਰਿਆਣਾ ਦੀ ਪੰਜ ਜੇਤੂਆਂ ਵੀ ਸ਼ਾਮਿਲ ਹਨ| ਉਨਾਂ ਕਿਹਾ ਕਿ ਉਹ ਹਰਿਆਣਾ ਕਿਸਾਨ ਕਮਿਸ਼ਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਵੀ ਸ਼ਲਾਘਾ ਕਰਦੇ ਹਨ, ਜਿੰਨਾਂ ਨੇ ਪਦਮ ਪੁਰਸਕਾਰਾਂ ਦੇ ਐਲਾਨ ਹੋਣ ਦੇ 5 ਦਿਨਾਂ ਤੋਂ ਬਾਅਦ ਹੀ ਹਰਿਆਣਾ ਦੇ ਜੇਤੂਆਂ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਹੈ ਅਤੇ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ, ਜਿੱਥੇ ਪਦਮ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਹੈ| ਉਨਾਂ ਕਿਹਾ ਕਿ ਲਗਾਤਾਰ ਚੌਥਾ ਖੇਤੀਬਾੜੀ ਸਮਿਟ ਬਲਾਉਣ ਵਾਲਾ ਵੀ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ| ਉਨਾਂ ਕਿਹਾ ਕਿ ਇਸ ਸਾਲ ਖੇਤੀਬਾਡੀ ਸਮਿਟ ਦਾ ਆਯੋਜਨ 15 ਤੋਂ 17 ਫਰਵਰੀ, 2019 ਤਕ ਕੌਮਾਂਤਦਰੀ ਫਲ ਤੇ ਸਬਜੀ ਟਰਮਿਨਲ, ਗੰਨੌਰ, ਸੋਨੀਪਤ ਵਿਚ ਹੋਵੇਗਾ| ਉਨਾਂ ਦਸਿਆ ਕਿ ਹੁਣ ਤਕ 38 ਕਿਸਾਨਾਂ ਨੂੰ ਇੰਨਾਂ ਸਮਾਰੋਹਾਂ ਵਿਚ ਰਤਨ ਟਾਇਟਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਹਰ ਸ਼੍ਰੇਣੀ ਵਿਚ ਇਕ-ਇਕ ਲੱਖ ਰੁਪਏ ਦੇ ਪੁਰਸਕਾਰ ਦਿੱਤੇ ਜਾਂਦੇ ਹਨ| ਇਸ ਤੋਂ ਇਲਾਵਾ, ਖੇਤੀਬਾੜੀ ਮੇਲੇ ਵਿਚ ਹਾਜਿਰੀ ਦਰਜ ਕਰਵਾਉਣ ਵਾਲੇ ਕਿਸਾਨਾਂ ਲਈ ਵੀ ਰੋਜਾਨਾ 5 ਪੁਰਸਕਾਰ ਦਿੱਤੇ ਜਾਣਗੇ, ਜਿੰਨਾਂ ਵਿਚ 2 ਟੈਕਟ੍ਰਰ, ਮੋਟਰਸਾਈਲ ਅਤੇ ਮਹਿਲਾਵਾਂ ਲਈ ਸਕੂਟੀ ਲਈ ਡਰਾਅ ਕੱਢਿਆ ਜਾਵੇਗਾ| ਸ੍ਰੀ ਧਨਖੜ ਨੇ ਕਿਹਾ ਕਿ ਖੇਤੀਬਾੜੀ ਸਮਿਟ ਆਯੋਜਨ ਕਰਨ ਦਾ ਉਨਾਂ ਦਾ ਟੀਚਾ ਕਿਸਾਨਾਂ ਨੂੰ ਆਪਣੇ ਉਤਪਾਦ ਖੁਦ ਬਾਜਾਰ ਵਿਚ ਵੇਚਣ ਲਈ ਪ੍ਰੇਰਿਤ ਕਰਨਾ ਦਾ ਹੈ| ਪਿਛਲੇ ਸਾਲ ਰੋਹਤਕ ਵਿਚ 10 ਫੀਸਦੀ ਕਿਸਾਨਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਸੀ| ਉਨਾਂ ਕਿਹਾ ਕਿ ਪਦਮਸ੍ਰੀ ਕਿਸਾਨਾਂ ਲਈ ਪ੍ਰੇਰਣਾ ਬਣੇ, ਇਹੀ ਉਨਾਂ ਦੀ ਇੱਛਾ ਹੈ ਅਤੇ ਉੱਤਮ ਖੇਤੀ ਤੇ ਕਿਸਾਨ ਅੱਗੇ ਵੱਧੇ| ਉਨਾਂ ਕਿਹਾ ਕਿ ਖੇਤੀਬਾੜੀ ਖੇਤਰ ਪ੍ਰਦਮਭੂਸ਼ਣ ਤੇ ਪਦਮਸ੍ਰੀ ਵਰਗੇ ਦੇਸ਼ ਦੇ ਸੱਭ ਤੋਂ ਉੱਚੇ ਸਨਮਾਨ ਨਾ ਮਿਲਣ ਤੋਂ ਅਣਗੌਲਿਆ ਸੀ, ਲੇਕਿਨ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਮਾਣ ਨੂੰ ਬਹਾਲ ਕੀਤਾ ਹੈ ਅਤੇ ਦੇਸ਼ ਦੇ 12 ਕਿਸਾਨਾਂ ਦੇ ਨਾਲ ਖੇਤੀਬਾੜੀ ਖੇਤਰ ਨਾਲ ਜੁੜੇ ਪੰਜ ਖੇਤੀਬਾੜੀ ਵਿਗਿਆਨਕਾਂ ਨੂੰ ਵੀ ਇਸ ਪੁਰਸਕਾਰ ਨਾਲ ਨਵਾਜਿਆ ਜਾ ਰਿਹਾ ਹੈ| ਸ੍ਰੀ ਧਨਖੜ ਨੇ ਦਸਿਆ ਕਿ ਖੇਤੀਬਾੜੀ ਤੇ ਪਸ਼ੂਪਾਲਣ ਖੇਤਰ ਵਿਚ ਪਦਮਸ੍ਰੀ ਨਾਲ ਸਨਮਾਨਿਤ ਵਿਅਕਤੀ ਨੌਜੁਆਨ ਕਿਸਾਨਾਂ ਲਈ ਪ੍ਰੇਰਣਾਸਰੋਤ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ ਦੀ ਹਰਿਆਣਾ ਵੱਲੋਂ ਕੀਤੀ ਗਈ ਪਹਿਲ ਨੂੰ ਯਕੀਨੀ ਤੌਰ ‘ਤੇ ਅੱਗੇ ਵੱਧਾਉਣਗੇ| ਵਰਣਨਯੋਗ ਹੈ ਕਿ ਹਰਿਆਣਾ ਦੇ ਦਰਸ਼ਨ ਲਾਲ ਜੈਨ ਨੂੰ ਸਮਾਜਿਕ ਕੰਮਾਂ ਲਈ ਪਦਮਭੂਸ਼ਣ, ਕੰਵਲ ਸਿੰਘ ਚੌਹਾਨ ਨੂੰ ਖੇਤੀਬਾੜੀ, ਨਰਿੰਦਰ ਸਿੰਘ ਤੇ ਸੁਤਲਾਨ ਸਿੰਘ ਨੂੰ ਪਸ਼ੂਪਾਲਣ ਤੇ ਡੇਅਰੀ ਅਤੇ ਪਹਿਲਵਾਨ ਬਜਰੰਗ ਪੂਨਿਆਂ ਦਾ ਖੇਡ ਖੇਤਰ ਵਿਚ ਪਦਮਸ੍ਰੀ ਲਈ ਚੋਣ ਹੋਈ ਹੈ| ਸਮਾਰੋਹ ਵਿਚ ਰਾਜਸਥਾਨ ਤੋਂ ਆਏ ਪਦਮਸ੍ਰੀ ਜਗਦੀਸ਼ ਪ੍ਰਸਾਦ ਪਾਰੀਕ ਨੇ ਆਪਣੇ ਤਜੁਰਬੇ ਸਾਂਝਾ ਕਰਦੇ ਹੋਏ ਕਿਹਾ ਕਿ ਫੂਲ ਗੋਭੀ ਦੀ ਜੈਵਿਕ ਖੇਤੀ ‘ਤੇ ਉਨਾਂ ਦਾ ਧਿਆਨ ਹੈ, ਜਿਸ ਲਈ ਰਾਜਸਥਾਨ ਸਰਕਾਰ ਵੱਲੋਂ ਸਨਮਾਨਿਕ ਕੀਤਾ ਜਾ ਚੁੱਕਿਆ ਹੈ| ਉਨਾਂ ਦਾ ਟੀਚਾ ਗਿਨੀਜ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਂਅ ਫੂਲਗੋਭੀ ਦੇ ਉਤਪਾਦਨ ਨੂੰ ਦਰਜ ਕਰਵਾਉਣ ਦਾ ਹੈ, ਹੁਣ ਤਕ ਉਹ 25 ਕਿਲੋਗ੍ਰਾਮ ਦਾ ਇਕ ਗੋਭੀ ਦੇ ਫੂਲ ਦਾ ਉਤਪਾਦਨ ਕਰ ਚੁੱਕੇ ਹਨ| ਹਰਿਆਣਾ ਦੇ ਅਟੇਰਨਾ, ਸੋਨੀਪਤ ਦੇ ਕੰਵਲ ਸਿੰਘ ਚੌਹਾਨ ਨੂੰ ਮਸ਼ਰੂਮ ਤੇ ਬੇਬੀ ਕਾਰਨ ਦੇ ਉਤਪਾਤਨ ਲਈ, ਪਿੰਡ ਡਿਡਵਾੜੀ, ਜਿਲਾ ਪਾਣੀਪਤ ਦੇ ਨਰਿੰਦਰ ਸਿੰਘ ਮੁਹਰਾ ਨਸਲ ਸੁਧਾਰ ਲਈ ਅਤੇ ਨੀਲੋਖੇੜੀ ਕਰਨਾਲ ਦੇ ਸੁਲਤਾਨ ਸਿੰਘ ਨੂੰ ਮੱਛੀ ਪਾਲਣ ਲਈ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ| ਉਨਾਂ ਨੇ ਪਦਮਸ੍ਰੀ ਪੁਰਸਕਾਰ ਲਈ ਆਪਣਾ ਨਾਂਅ ਭਾਰਤ ਸਰਕਾਰ ਨੂੰ ਭੇਜਣ ਲਈ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦਾ ਵਿਸ਼ੇਸ਼ ਧੰਨਵਾਦ ਕੀਤਾ| ਇਸ ਮੌਕੇ ‘ਤੇ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਰਮੇਸ਼ ਯਾਦਵ, ਖੇਤੀਬਾੜੀ ਤੇ ਕਿਸਾਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਨਵਰਾਜ ਸੰਧੂ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਸੁਨਿਲ ਗੁਲਾਟੀ, ਖੇਤੀਬਾੜੀ ਡਾਇਰੈਕਟਰ ਅਜੀਤ ਬਾਲਾਜੀ ਜੋਸ਼ੀ ਨੇ ਵੀ ਸਮਾਰੋਹ ਵਿਚ ਆਪਣੇ ਵਿਚਾਰ ਰੱਖੇ|

VIA PUNJAB