- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ – ਮੁੱਖ ਮੰਤਰੀ
ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਪਹਿਲੀ ਸਤੰਬਰ, 2018 ਤੋਂ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਰਾਹੀਂ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ 2 ਲੀਟਰ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ ਹੈ׀ ਸ਼ੁਰੂ ਵਿਚ ਇਸ ਯੋਜਨਾ ਦੇ ਤਹਿਤ ਜਿਲ੍ਹਾ ਅੰਬਾਲਾ ਅਤੇ ਕਰਨਾਲ ਨੂੰ ਕਵਰ ਕੀਤਾ ਜਾਵੇਗਾ׀ ਇਸ ਤੋਂ ਇਲਾਵਾ, ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਨਵੰਬਰ, 2018 ਤੋਂ ਹੈਫ਼ੇਡ ਰਾਹੀਂ ਖੁੱਲੇ ਬਾਜਾਰ ਵਿਚ ਸਿਰਫ਼ ਪੌਸ਼ਟਿਕ ਤੱਤਾਂ ਨਾਲ ਲੈਸ ਖੁਰਾਕ ਤੇਲ ਹੀ ਮਹੁਈਆ ਹੋਵੇ׀ ਨੀਤੀ ਆਯੋਗ, ਨਵੀਂ ਦਿੱਲੀ ਦੇ ਮੈਂਬਰ ਡਾ. ਵਿਨੋਦ ਕੁਮਾਰ ਪਾਲ ਨੂੰ ਲਿਖੇ ਗਏ ਇਕ ਪੱਤਰ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਰਾਜ ਸਰਕਾਰ ਆਪਣੇ ਨਾਗਰਿਕਾਂ, ਵਿਸ਼ੇਸ਼ ਰੂਪ ਤੋਂ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਕ ਸਬੰਧੀ ਸਥਿਤੀ ਵਿਚ ਸੁਧਾਰ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ׀ ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਇਸ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਰਗਰਮ ਤੌਰ ਨਾਲ ਕੰਮ ਕਰ ਰਹੇ ਹਨ׀ ਉਨ੍ਹਾਂ ਨੇ ਪੋਸ਼ਕ ਦੇ ਤਹਿਤ ਪ੍ਰਮੁੱਖ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਰਾਜ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ׀ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਮਾਰਚ, 2017 ਤੋਂ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਦੇ ਤਹਿਤ ਅਤੇ ਜੂਨ, 2017 ਤੋਂ ਸਮੇਕਿਤ ਬਾਲ ਵਿਕਾਸ ਯੋਜਨਾ (ਆਈ.ਸੀ.ਡੀ.ਐਸ.) ਦੇ ਤਹਿਤ ਅੰਬਾਲਾ ਜਿਲ੍ਹੇ ਦੇ ਤੋ ਬਲਾਕਾਂ ਵਿਚ ਪੋਸ਼ਕ ਤੱਤਾਂ ਨਾਲ ਯੁਕਤ ਕਣਕ ਦੇ ਆਟੇ ਦੇ ਵੰਡ ਦੀ ਇਕ ਪਾਇਲਟ ਪਰਿਯੋਜਨਾ ਸ਼ੁਰੂ ਕੀਤੀ ਹੈ׀ ਇਸ ਦੀ ਸਫ਼ਲਤਾ ਨਾਲ ਉਤਸ਼ਾਹਿਤ ਹੋ ਕੇ ਅਸੀਂ ਪੀ.ਡੀ.ਐਸ. ਅਤੇ ਆਈ.ਸੀ.ਡੀ.ਐਸ. ਦੇ ਤਹਿਤ ਸਤੰਬਰ, 2018 ਤੋਂ ਦੇ ਜਿਲ੍ਹੇ ਨਾਂਅ ਅੰਬਾਲਾ ਅਤੇ ਕਰਨਾਲ ਵਿਚ ਇਸ ਪਰਿਯੋਜਨਾ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਹੈ׀ ਸਤੰਬਰ, 2018 ਤਕ ਇਸ ਨੂੰ ਪੂਰੇ ਰਾਜ ਵਿਚ ਵਿਸਥਾਰਿਤ ਕੀਤਾ ਜਾਵੇਗਾ׀ ਉਨ੍ਹਾਂ ਨੇ ਕਿਹਾ ਕਿ 2016 ਤੋਂ ਰਾਜ ਦੇ ਸਾਰੇ 6 ਦੁੱਧ ਪਲਾਂਟਾਂ ਵਿਚ ਦੁੱਧ ਨੂੰ ਵਿਟਾਮਿਨ ਏ ਅਤੇ ਡੀ2 ਵਰਗੇ ਪੋਸ਼ਕ ਤੱਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ׀ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਿਟੀ ਦੇ ਮਾਨਕਾਂ ਦੇ ਅਨੁਸਾਰ ਦੁੱਧ ਨੂੰ ਪੋਸ਼ਕ ਤੱਤਾਂ ਨਾਲ ਯੁਕਤ ਕੀਤਾ ਜਾ ਰਿਹਾ ਹੈ ਅਤੇ ਰਾਜ ਨੂੰ ਹਾਲ ਹੀ ਇਸ ਦੇ ਲਈ ਐਫ਼+ ਲੋਗੋ ਨਾਲ ਮਾਨਤਾ ਮਿਲੀ ਹੈ׀ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਸਮੇਕਿਤ ਬਾਲ ਵਿਕਾਸ ਯੋਜਨਾ ਨੇ 2016 ਤੋਂ ਕਰਨਾਲ ਜਿਲ੍ਹੇ ਵਿਚ ਪੰਜੀਰੀ (ਆਇਰਨ, ਵਿਟਾਮਿਨ ਬੀ12 ਅਤੇ ਫ਼ੋਲਿਕ ਐਸਿਡ) ਨੂੰ ਪੋਸ਼ਕ ਤੱਤਾਂ ਨਾਲ ਲੈਸ ਕਰਨਾ ਸ਼ੁਰੂ ਕਰ ਦਿੱਤਾ ਹੈ׀ ਰਾਜ ਵਿਚ ਆਈ.ਸੀ.ਡੀ.ਐਸ. ਅਤੇ ਮਿਡ-ਡੇ-ਮੀਲ ਦੇ ਤਹਿਤ ਡਬਲ ਫ਼ੋਰਟੀਫ਼ਾਇਡ ਨਮਕ ਦੀ ਵਰਤੋਂ ਨੂੰ ਜਰੂਰੀ ਕੀਤਾ ਗਿਆ ਹੈ׀ ਇਸ ਤੋਂ ਇਲਾਵਾ, ਆਈ.ਸੀ.ਡੀ.ਐਸ. ਦੇ ਤਹਿਤ 5 ਜਿਲ੍ਹੇ ਨਾਂਅ ਯਮੁਨਾਨਗਰ, ਕੁਰੂਕਸ਼ੇਤਰ, ਅੰਬਾਲਾ, ਕਰਨਾਲ ਅਤੇ ਗੁਰੂਗ੍ਰਾਮ ਵਿਚ ਪੋਸ਼ਕ ਤੱਤਾਂ ਨਾਲ ਯੁਕਤ ਖੁਰਾਕ ਤੇਲ (ਕੋਟਨ-ਸੀਡ ਅਤੇ ਸੋਯਾਬੀਨ) ਦੀ ਵਰਤੋ ਕੀਤੀ ਜਾ ਰਹੀ ਹੈ׀ ਸਤੰਬਰ, 2018 ਤਕ ਸਾਰੇ ਬਾਕੀ ਜਿਲ੍ਹਿਆਂ ਵਿਚ ਇਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਵੇਗੀ׀ ਇਸ ਤੋਂ ਇਲਾਵਾ, ਹਾਲ ਹੀ ਵਿਚ ਮਿਡ-ਡੇ-ਮੀਲ ਵਿਚ ਸਿਰਫ਼ ਪੋਸ਼ਕ ਤੱਤਾਂ ਨਾਲ ਯੁਕਤ ਖੁਰਾਕ ਤੇਲ ਦੀ ਵਰਤੋ ਕਰਨਾ ਜਰੂਰੀ ਕਰ ਦਿੱਤਾ ਗਿਆ ਹੈ


