ਹਰਿਆਣਾ ਸਰਕਾਰ ਨੇ ਦੋ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਦੋ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਸਮਾਰਟ ਸਿਟੀ ਫਰੀਦਾਬਾਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਫਰੀਦਾਬਾਦ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਗਰਿਮਾ ਮਿੱਤਲ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਫਰੀਦਾਬਾਦ ਦੀ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ।ਇੰਨ੍ਹਾਂ ਤੋਂ ਇਲਾਵਾ, ਅਰਬਨ ਏਸਟੇਟ ਹਰਿਆਣਾ ਦੇ ਮੁੱਖ ਵਿਜੀਲਂੈਸ ਅਧਿਕਾਰੀ , ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਪ੍ਰਸਾਸ਼ਕ, ਅਰਬਨ ਏਸਟੇਟ ਗੁਰੂਗ੍ਰਾਮ ਦੇ ਵਧੀਕ ਨਿਦੇਸ਼ਕ ਅਤੇ ਗੁਰੂਗ੍ਰਾਮ ਮੈਟਰੋਪਾਲੀਟਲ ਡਿਵੇਲਪਮੈਂਟ ਅਥਾਰਿਟੀ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਜਿਤੇਂਦਰ ਯਾਦਵ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਫਰੀਦਾਾਬਾਦ ਨਗਰ ਨਿਗਮ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

VIA PUNJAB