- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਭਾਰਤੀ ਤੇਲ ਨਿਗਮ ਲਿਮਟਿਡ ਨਾਲ ਜੈਵ-ਸੀ.ਐਨ.ਜੀ. ਪਲਾਂਟ ਸਥਾਪਿਤ ਕਰਨ ਲਈ ਸਮਝੌਤਾ ਕੀਤਾ
ਚੰਡੀਗੜ – ਹਰਿਆਣਾ ਸਰਕਾਰ ਨੇ ਰਾਜ ਵਿਚ ਪਰਾਲੀ ਅਤੇ ਹੋਰ ਖੇਤੀਬਾੜੀ ਜਾਂ ਜੈਵਿਕ ਕੂੜੇ ‘ਤੇ ਆਧਾਰਿਤ ਜੈਵ-ਸੀ.ਐਨ.ਜੀ. ਪਲਾਂਟ ਸਥਾਪਿਤ ਕਰਨ ਲਈ ਭਾਰਤੀ ਤੇਲ ਨਿਗਮ ਲਿਮਟਿਡ (ਆਈ.ਓ.ਸੀ.ਐਲ.) ਨਾਲ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ| ਅਜਿਹੇ ਪਹਿਲਾ ਕੰਪ੍ਰੈਸਡ ਬਾਇਓਗੈਸ ਪਲਾਂਟ ਕੁਰੂਕਸ਼ੇਤਰ ਵਿਚ ਸਥਾਪਿਤ ਕੀਤਾ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਦੀ ਹਾਜਿਰੀ ਵਿਚ ਅੱਜ ਇੱਥੇ ਕੀਤੇ ਗਏ ਇਸ ਸਮਝੌਤੇ ‘ਤੇ ਰਾਜ ਵਿਚ 2023 ਤਕ ਲਗਭਗ 1000 ਟਨ ਰੋਜਾਨਾ ਦੀ ਕੁਲ ਸਮੱਰਥਾ ਦੇ 200 ਕੰਪ੍ਰੈਸਡ ਬਾਇਓਗੈਸ ਬਾਇਓਗੈਸ ਪਲਾਂਟਾਂ (ਸੀ.ਬੀ.ਪੀ.) ਦੀ ਸਥਾਪਨਾ ਦੇ ਮੌਕੇ ਖੋਲਣਗੇ| ਇਸ ਦੇ ਨਤੀਜੇ ਵੱਜੋਂ ਹਰੇਕ ਸਾਲ ਲਗਭਗ ਚਾਰ ਲੱਖ ਟਨ ਕੰਪ੍ਰੈਸਡ ਬਾਇਓਗੈਸ ਦਾ ਉਤਪਾਦਨ ਹੋਵੇਗਾ| ਰਾਜ ਸਰਕਾਰ ਵੱਲੋਂ ਹਰਿਆਣਾ ਅਕਸ਼ੈ ਊਰਜਾ ਵਿਕਾਸ ਏਜੰਸੀ (ਹਰੇਡਾ) ਦੇ ਚੇਅਰਮੈਨ ਸ਼ੈਲੇਂਦਰ ਸ਼ੁਕਲਾ ਨੇ ਅਤੇ ਆਈ.ਓ.ਸੀ.ਐਲ. ਵੱਲੋਂ ਕਾਰਜਕਾਰੀ ਡਾਇਰੈਕਟਰ ਸੁਬੋਧ ਕੁਮਾਰ ਨੇ ਸਮਝੌਤੇ ‘ਤੇ ਹਸਤਾਖਰ ਕੀਤੇ| ਸ੍ਰੀ ਸੁਬੋਧ ਕੁਮਾਰ ਨੇ ਮੁੱਖ ਮੰਤਰੀ ਨੂੰ ਇਸ ਸਾਲ ਨਵੰਬਰ ਮਹੀਨੇ ਵਿਚ ਕੁਰੂਕਸ਼ੇਤਰ ਵਿਚ ਪਹਿਲ ਕੰਪ੍ਰੈਸਡ ਬਾਇਓਗੈਸ ਪਲਾਂਟ ਦਾ ਨੀਂਹ ਪੱਥਰ ਰੱਖਣ ਦੀ ਵੀ ਬੇਨਤੀ ਕੀਤੀ| ਉਨਾਂ ਕਿਹਾ ਕਿ ਅੱਜ ਸਮਝੌਤੇ ‘ਤੇ ਹਸਤਾਖਰ ਕਰਨ ਦੇ ਨਾਲ ਹੀ ਆਈ.ਓ.ਸੀ.ਐਲ. ਇਸ ਪਲਾਂਟ ਦੀ ਸਥਾਪਨਾ ‘ਤੇ ਕੰਮ ਸ਼ੁਰੂ ਕਰ ਦੇਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਫਸਲ ਨਾੜ ਨੂੰ ਜਲਾਏ ਜਾਣ ਦੇ ਮੁੱਦੇ ਨਾਲ ਨਿਪਟਨ ਅਤੇ ਖੇਤੀਬਾੜੀ ਕੂੜੇ ਦੇ ਵਿਗਿਆਨਕ ਨਿਪਟਾਰੇ ਲਈ ਰਾਜ ਵਿਚ ਖੇਤੀਬਾੜੀ ਕੂੜੇ ਆਧਾਰਿਤ ਬਾਇਓਮਾਸ ਜਾਂ ਕੂੜੇ ਨਾਲ ਕੰਪ੍ਰੈਸਡ ਬਾਇਓਗੈਸ ਜਾਂ ਜੈਵ ਸੀ.ਐਨ.ਜੀ. ਪਲਾਂਟਾਂ ਨੂੰ ਪ੍ਰੋਤਸਾਹਨ ਦੇਣ ਦੀ ਇਛੁੱਕ ਹੈ| ਉਨਾਂ ਕਿਹਾ ਕਿ ਇਸ ਨਾਲ ਨਾਲ ਸਿਰਫ ਫਸਲ ਨਾੜਾਂ ਦੀ ਵਿਕਰੀ ਕਰਨ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ, ਸਗੋਂ ਪੇਂਡੂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ| ਨਵੀਨ ਅਤੇ ਨਵੀਕਰਣੀ ਊਰਜਾ ਦੇ ਵਧੀਕ ਮੁੱਖ ਸਕੱਤਰ ਪੀ.ਕੇ.ਮਹਾਪਾਤਰਾ ਨੇ ਕਿਹਾ ਕਿ ਕੰਪ੍ਰੈਸਡ ਬਾਇਓਗੈਸ ਪਲਾਂਟਾਂ ਨੂੰ ਉਦਮਿਆਂ ਵੱਲੋਂ ਸਥਾਪਿਤ ਕੀਤਾ ਜਾਵੇਗਾ, ਜਿਸ ਲਈ ਆਈ.ਓ.ਸੀ.ਐਲ. ਵੱਲੋਂ ਤਕਨਾਲੋਜੀ ਦਿੱਤੀ ਜਾਵੇਗੀ| ਉਨਾਂ ਕਿਹਾ ਕਿ ਵਪਾਰਕ ਪੈਮਾਨੇ ‘ਤੇ ਕੰਪ੍ਰੈਸਡ ਬਾਇਓਗੈਸ ਦੇ ਉਤਪਾਦਨ ਨਾਲ ਕਈ ਫਾਇਦੇ ਹੋਣਗੇ, ਜਿੰਨਾਂ ਵਿਚ ਫਸਲ ਜਲਾਉਣ ਕਾਰਣ ਹੋਣ ਵਾਲਾ ਪ੍ਰਦੂਸ਼ਣ ਘੱਟ ਹੋਣਾ ਤੇ ਫਸਲਾਂ ਦੀ ਨਾੜ ਨਾਲ ਆਰਥਿਕ ਵਿਕਲਪ ਮਿਲਣਾ, ਕਿਸਾਨਾਂ ਨੂੰ ਆਮਦਨ ਦੇ ਵਾਧੂ ਸਰੋਤ ਮਿਲਣਾ ਅਤੇ ਪੇਂਡੂ ਰੁਜ਼ਗਾਰ ਸਿਰਜਿਤ ਹੋਣਾ ਸ਼ਾਮਿਲ ਹੈ| ਉਨਾਂ ਕਿਹਾ ਕਿ ਕੰਪ੍ਰੈਸਡ ਬਾਇਓਗੈਸ ਵਿਹਾਰ ਤੌਰ ਨਾਲ ਉਪਲੱਬਧ ਸੀ.ਐਨ.ਜੀ. ਦੀ ਸੰਰਚਨਾ ਅਤੇ ਊਰਜਾ ਸਮੱਰਥਾ ਬਰਾਬਰ ਹੈ ਅਤੇ ਇਸ ਲਈ ਇਸ ਦੀ ਵਰਤੋਂ ਹਰਿਤ ਮੋਟਰ ਵਾਹਨ ਇੰਧਨ ਵੱਜੋਂ ਕੀਤੀ ਜਾ ਸਕਦੀ ਹੈ| ਉਨਾਂ ਕਿਹਾ ਕਿ ਕੰਪ੍ਰੈਸਡ ਬਾਇਓਗੈਸ ਪਲਾਂਟ ਨਾਲ ਜੈਵ ਖਾਦ ਪੈਦਾ ਹੋਵੇਗੀ| ਉਨਾਂ ਕਿਹਾ ਕਿ ਭਾਰਤੀ ਤੇਲ ਨਿਗਮ ਰੇਟਲ ਦੁਕਾਨਾਂ ਰਾਹੀਂ ਜੈਵ ਖਾਦ ਦੀ ਵਿਕਰੀ ਦੀ ਸਹੂਲਤ ਪ੍ਰਦਾਨ ਕਰੇਗੀ| ਆਈ.ਓ.ਸੀ.ਐਲ. ਦੇ ਕਾਰਜਕਾਰੀ ਡਾਇਰੈਕਟਰ ਸੁਬੋਧ ਕੁਮਾਰ ਨੇ ਕਿਹਾ ਕਿ ਹਰਿਆਣਾ ਵਿਚ ਖੇਤੀਬਾੜੀ ਅਵਸ਼ੇਸ਼ ਅਤੇ ਹੋਰ ਕੂੜੇ ਨਾਲ ਕੰਪ੍ਰੈਸਡ ਬਾਇਓਗੈਸ ਪੈਦਾ ਕਰਨ ਦੀ ਕਾਫੀ ਸਮੱਰਥਾ ਹੈ| ਉਨਾਂ ਕਿਹਾ ਕਿ 100 ਟੀ.ਪੀ.ਡੀ. ਖੇਤੀਬਾੜੀ ਅਵਸ਼ੇਸ਼ ਫੀਡ ਸਟਾਕ ਸਮੱਰਥਾ ਦਾ ਇਕ ਬਾਇਓਗੈਸ ਪਲਾਂਟ ਲਗਭਗ 10 ਟੀ.ਪੀ.ਡੀ. ਕੰਪ੍ਰੈਸਡ ਬਾਇਓਗੈਸ ਅਤੇ 30 ਟੀ.ਪੀ.ਡੀ. ਖੁਸ਼ਕ ਖਾਦ ਪੈਦਾ ਕਰ ਸਕਦਾ ਹੈ| ਇਸ ਤਰਾਂ ਨਾਲ ਇਕ ਪਲਾਂਟ ਦੀ ਲਾਗਤ ਲਗਭਗ 35 ਕਰੋੜ ਰੁਪਏ ਹੈ ਅਤੇ ਇਸ ਦੀ ਸਥਾਪਨਾ ਲਈ 6 ਤੋਂ 10 ਏਕੜ ਜਮੀਨ ਦੀ ਲੋਂੜ ਹੈ| ਉਨਾਂ ਕਿਹਾ ਕਿ ਉਹ ਲਗਭਗ 96 ਫੀਸਦੀ ਮੀਥੇਨ ਪੈਦਾ ਕਰਨ ਦੇ ਨਾਲ ਕੰਪ੍ਰੈਸਡ ਬਾਇਓਗੈਸ (ਸੀ.ਬੀ.ਓ.) ਨੂੰ ਬੜਾਵਾ ਦੇਣ ਦਾ ਇਰਾਦਾ ਰੱਖਦੇ ਹਨ, ਜੋ ਕਿ ਸੀ.ਐਨ.ਜੀ. (ਲਗਭਗ 86 ਫੀਸਦੀ ਮੀਥੇਨ) ਤੋਂ ਵਧੀਆ ਹੋਵੇਗਾ ਅਤੇ ਨਾਲ ਹੀ ਇਸ ਵਿਚ ਵਧੀਆ ਜਲਣ ਦੇ ਗੁਣ ਹੋਣਗੇ| ਇਸ ਮੌਕੇ ‘ਤੇ ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ, ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ.ਦਾਸ ਅਤੇ ਸੂਬਾ ਸਰਕਾਰ ਅਤੇ ਆਈ.ਓ.ਸੀ.ਐਲ. ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|


