- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਮਜਦੂਰਾਂ ਦੀ ਤਨਖਾਹ ਵਿਚ 52 ਫ਼ੀਸਦੀ ਤੋਂ 72 ਫ਼ੀਸਦੀ ਤਕ ਦਾ ਵਾਧਾ ਕੀਤਾ – ਕਿਰਤ ਅਤ ਰੁਜ਼ਗਾਰ ਰਾਜ ਮੰਤਰੀ
ਚੰਡੀਗੜ੍ਹ, ਹਰਿਆਣਾ ਦੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਮਜਦੂਰਾਂ ਨੂੰ ਸਮਾਜਿਕ, ਵਿਦਿਅਕ ਅਤੇ ਆਰਥਿਕ ਮਜਬੂਤੀ ਲਈ ਉਨ੍ਹਾਂ ਦੇ ਘੱਟੋ ਘੱਟ ਵੇਤਨਮਾਨ ਵਿਚ 52 ਫ਼ੀਸਦੀ ਤੋਂ 72 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ׀ ਕਿਰਤ ਮੰਤਰੀ ਨੇ ਅੱਜ ਇੱਥੇ ਵਿਭਾਗ ਵੱਲੋਂ ਆਯੋਜਿਤ ਪ੍ਰੈਸ ਕੰਨਫ਼੍ਰੈਂਸ ਵਿਚ ਬੋਲਦੇ ਹੋਏ ਕਿਹਾ ਕਿ ਸਾਲ 2013-14 ਵਿਚ ਰਾਜ ਵਿਚ ਅਕੁਸ਼ਲ ਤੋਂ ਉੱਚ ਕੁਸ਼ਲ ਮਜਦੂਰਾਂ ਦੀ ਮਹੀਨਾ ਵਾਰ ਘੱਟੋ ਘੱਟ ਵੇਤਨਮਾਨ ਦਰਾਂ 5563.95 ਰੁਪਏ ਤੋਂ 6289.50 ਰੁਪਏ ਦੇ ਵਿਚ ਸੀ, ਜਿਸ ਨੂੰ ਵੱਧਾ ਕੇ ਸਾਡੀ ਸਰਕਾਰ ਨੇ 8497.56 ਰੁਪਏ ਤੋਂ 10845.27 ਰੁਪਏ ਤਕ ਕਰ ਦਿੱਤਾ׀ ਇਸ ਦੇ ਤਹਿਤ ਅਕੁਸ਼ਲ ਮਰਦੂਰਾਂ ਨੂੰ 8497.56 ਰੁਪਏ, ਅਰਧ ਕੁਸ਼ਲ (ਏ) 8922.43, ਅਰਧ ਕੁਸ਼ਲ (ਬੀ) 9368.54, ਕੁਸ਼ਲ (ਏ) 9836.97 ਰੁਪਏ, ਕੁਸ਼ਲ (ਬੀ) 10328.83 ਰੁਪਏ ਅਤੇ ਉੱਚ ਕੁਸ਼ਲ 10845.27 ਰੁਪਏ ਕੀਤਾ ਹੈ, ਇੰਨਾ ਵਿਚ ਹਾਲ ਹੀ ਵਿਚ ਲਗਭਗ 50 ਰੁਪਏ ਤਕ ਦਾ ਹੋਰ ਵਾਧਾ ਕੀਤਾ ਗਿਆ ਹੈ׀ ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਰਾਜੀਵ ਜੈਨ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਮਹਾਵੀਰ ਸਿੰਘ ਅਤੇ ਸੂਚਨਾ ਅਤੇ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਵੀ ਮੌਜੂਦ ਸਨ


