- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਸੀ.ਟੀ.ਸਕੈਨ ਤੇ ਐਮ.ਆਰ.ਆਈ. ਸੇਵਾਵਾਂ ਸੂਬੇ ਦੇ ਲੋਕਾਂ ਨੂੰ ਸਸਤੀ ਦਰਾਂ ‘ਤੇ ਮਹੁੱਇਆ ਕਰਵਾਈ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਜਨਤਕ ਨਿੱਜੀ ਹਿੱਸੇਦਾਰੀ (ਪੀ.ਪੀ.ਪੀ.) ਦੇ ਤਹਿਤ ਸ਼ੁਰੂ ਕੀਤੀ ਗਈ ਸੀਟੀ ਸਕੈਨ ਤੇ ਐਮ.ਆਰ.ਆਈ. ਸੇਵਾਵਾਂ ਨੇ 3 ਸਾਲ ਪੂਰੇ ਕਰ ਲਏ ਹਨ| ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਮੀਰਜਾਂ ਨੂੰ ਇਹ ਸਹੂਲਤ ਮਾਰਕਿਟ ਰੇਟ ਤੋਂ ਸਸਤੀ ਦਰ ‘ਤੇ ਮਹੁਈਆ ਕਰਾਈ ਜਾ ਰਹੀ ਹੈ| ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮਤਰੀ ਮੁਫ਼ਤ ਇਲਾਜ ਯੋਜਨਾ ਦੇ ਤਹਿਤ ਰਾਜ ਦੀ 7 ਕੈਟੇਗਰੀ ਦੇ ਲੋਕਾਂ ਨੂੰ ਇਹ ਸਹੂਲਤ ਫ਼ਰੀ ਮਹੁਈਆ ਕਰਾਈ ਜਾਂਦੀ ਹੈ| ਹਰਿਆਣਾ ਦੇ ਬੀ.ਪੀ.ਐਲ. ਮੀਰਜਾਂ, ਅਨੁਸੂਚਿਤ ਜਾਤੀ, ਸ਼ਹਿਰੀ ਸਲੱਮ ਖੇਤਰਾਂ ਵਿਚ ਰਹਿਣ ਵਾਲੇ ਮੀਰਜ, ਹਰਿਆਣਾ ਸਰਕਾਰ ਤੋਂ ਵਿਕਲਾਂਗਤਾ ਭੱਤੇ ਪ੍ਰਾਪਤ ਕਰਨ ਵਾਲੇ ਮੀਰਜ, ਹਰਿਆਣਾ ਸਰਕਾਰ ਦੇ ਕਰਮਚਾਰੀ, ਪੈਂਸ਼ਨਰ ਤੇ ਉਨਾਂ ਦੇ ਆਸ਼ਰਿਤਾਂ, ਲਵਾਸਿ ਸੜਕ ਦੁਰਘਟਨਾ ਵਿਚ ਘਾਇਲ ਮੀਰਜ ਅਤੇ ਇੰਨਾਂ ਤੋਂ ਵੱਖ ਵਰਗਾਂ ਦੇ ਗਰੀਬ ਵਿਅਕਤੀਆਂ ਨੂੰ ਇਸ ਸਹੂਲਤ ਦਾ ਲਾਭ ਦਿੱਤਾ ਜਾਂਦਾ ਹੈ|
ਸ੍ਰੀ ਵਿਜ ਨੇ ਦਸਿਆ ਕਿ ਹਰਿਆਣਾ ਦੇ ਸਰਕਾਰੀ ਹਸਪਤਾਲਾਂ ਵਿਚ ਸੱਭ ਤੋਂ ਪਹਿਲਾਂ ਇਹ ਸਹੂਲਤ ਗੁਰੂਗ੍ਰਾਮ ਦੇ ਸਿਵਲ ਹਸਪਤਾਲ ਵਿਚ ਅਗਸਤ 2015 ਵਿਚ ਸ਼ੁਰੂ ਕੀਤੀ ਗਈ ਸੀ| ਇਸ ਤੋਂ ਬਾਅਦ ਬਾਕੀ ਹਸਪਤਾਲਾਂ ਵਿਚ ਸ਼ੁਰੂ ਕੀਤਾ ਗਿਆ, ਜਿੰਨਾਂ ਵਿਚ ਅਗਸਤ, 2018 ਤਕ ਕੁੱਲ 16687 ਮੀਰਜਾਂ ਦੇ ਸਕੈਨ ਕੀਤੇ ਗਏ| ਇੰਨਾਂ ਵਿਚ ਵੱਖ-ਵੱਖ ਵਰਗਾਂ ਦੇ ਕਰੀਬ 51189 ਕਰੀਜਾਂ ਦੀ ਜਾਂਚ ਮੁਫ਼ਤ ਕੀਤੀ ਗਈ|
ਸ੍ਰੀ ਵਿਜ ਨੇ ਕਿਹਾ ਕਿ ਇਸ ਸਮੇਂ ਹਰਿਆਣਾ ਦੇ ਕੁੱਲ ਵੱਖ-ਵੱਖ ਜਿਲਿਆਂ ਦੇ 16 ਹਸਪਤਾਲਾਂ ਅਤੇ 4 ਮੈਡੀਕਲ ਕਾਲਜਾਂ ‘ਤੇ ਐਮ.ਆਰ.ਆਈ. ਤੇ ਸਿਟੀ ਸਕੈਨ ਦੀ ਸਹੂਲਤ ਮਹੁਈਆ ਕਰਾਈ ਜਾ ਰਹੀ ਹੈ| ਇੰਨਾ ਵਿਚ ਭਿਵਾਨੀ, ਫ਼ਰੀਦਾਬਾਦ, ਪੰਚਕੂਲਾ, ਗੁਰੂਗ੍ਰਾਮ, ਸੋਨੀਪਤ, ਯਮੁਨਨਗਰ, ਕੁਰੂਕਸ਼ੇਤਰ, ਕੈਥਲ, ਪਲਵਲ, ਸਿਰਸਾ, ਜੀਂਦ, ਹਿਸਾਰ, ਪਾਣੀਪਤ, ਰੋਹਤਕ, ਅੰਬਾਲਾ ਕੈਂਟ ਤੇ ਅੰਬਾਲਾ ਸ਼ਹਿਰ ਦੇ ਸਰਕਾਰੀ ਹਸਪਤਾਲ ਸ਼ਾਮਿਲ ਹਨ| ਇਸ ਦੇ ਤਹਿਤ ਸਿਰ ਦੀ ਸੱਟਾਂ ਦਾ ਸਕੈਨ ਦੇ ਲਈ ਮਰੀਜਾਂ ਤੋਂ ਵੱਖ-ਵੱਖ ਹਸਪਤਾਲਾਂ ਵਿਚ ਲਗਭਗ 700 ਰੁਪਏ ਨਾਲ ਐਮ.ਆਰ.ਆਈ. ਬ੍ਰੇਨ ਲਈ ਕਰੀਬ 2100 ਰੁਪਏ ਦੇ ਵਿਚ ਫ਼ੀਸ ਲਈ ਜਾਂਦੀ ਹੈ, ਜੋ ਕਿ ਮਾਰਕਿਟ ਦੇ ਰੇਟ ਤੋਂ ਲਗਭਗ ਅੱਧੀ ਹੈ| ਇਸ ਦੇ ਨਾਲ ਹੀ ਮਾਹਰ ਡਾਕਟਰਾਂ ਵੱਲੋਂ ਆਪਣੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ|


