- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵਿਚ ਤਬਾਦਲੇ ਕੀਤੇ
ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਤਿੰਨ ਡਿਪਟੀ ਡਾਇਰੈਕਟਰਾਂ, ਇਕ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਅਤੇ 9 ਸਹਾਇਕ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਸਤੀਸ਼ ਮੇਹਰਾ, ਡਿਪਟੀ ਡਾਇਰੈਕਟਰ (ਸਥਾਪਨਾ), ਮੁਖ ਦਫਤਰ, ਚੰਡੀਗੜ੍ਹ ਨੂੰ ਹਰਿਆਣਾ ਰਾਜ ਭਵਨ ਵਿਚ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਬੀ.ਐਲ.ਧੀਮਾਨ, ਹਰਿਆਣਾ ਰਾਜ ਭਵਨ, ਚੰਡੀਗੜ੍ਹ ਨੂੰ ਮੁਖ ਦਫਤਰ ‘ਤੇ ਪ੍ਰੈਸ ਬ੍ਰਾਂਚ (ਸੀ.ਐਮ.ਸੈਲ) ਵਿਚ ਲਗਾਇਆ ਗਿਆ ਹੈ? ਜਗਦੀਪ ਦੂਹਨ, ਡਿਪਟੀ ਡਾਇਰੈਕਟਰ, ਹਰਿਆਣਾ ਭਵਨ, ਨਵੀਂ ਦਿਲੀ ਨੂੰ ਉਨ੍ਹਾਂ ਨੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਜਿਲਾ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ, ਫਰੀਦਾਬਾਦ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਹੈ। ਸੁਰੇਸ਼ ਯਾਦਵ, ਸੂਚਨਾ ਤੇ ਲੋਕ ਸੰਪਰਕ ਅਧਿਕਾਰੀ, ਚੰਡੀਗੜ੍ਹ (ਮੁਖ ਦਫਤਰ) ਨੂੰ ਅੰਬਾਲਾ ਵਿਚ ਪਰਮਜੀਤ ਸਿੰਘ, ਜਿਲਾ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ (ਤਬਾਦਲੇ ਅਧੀਨ) ਦੀ ਥਾਂ ‘ਤੇ ਲਗਾਇਆ ਗਿਆ ਹੈ। ਸਹਾਇਕ ਸੂਚਨਾ ਤੇ ਲੋਕ ਸੰਪਕਰ ਅਧਿਕਾਰੀਆਂ ਵਿਚ ਨਰਿੰਦਰ ਸਿੰਘ ਨੂੰ ਕੁਰੂਕਸ਼ੇਤਰ ਤੋਂ ਕੈਥਲ, ਧਰਮਬੀਰ ਨੂੰ ਤੋਸ਼ਾਮ ਤੋਂ ਨੂੰਹ, ਵਿਨੈ ਬੈਨੀਵਾਲ ਨੂੰ ਫਤਿਹਾਬਾਦ ਤੋਂ ਸਿਰਸਾ, ਦਿਨੇਸ਼ ਕੁਮਾਰ ਨੂੰ ਝਜਰ ਤੋਂ ਪਲਵਲ, ਬਲਰਾਮ ਸ਼ਰਮਾ ਨੂੰ ਕਰਨਾਲ ਤੋਂ ਕੁਰੂਕਸ਼ੇਤਰ, ਕ੍ਰਿਸ਼ਣ ਕੁਮਾਰ ਨੂੰ ਗੁਹਲਾ ਤੋਂ ਕਰਨਾਲ, ਸੰਜੈ ਸ਼ਰਮਾ ਨੂੰ ਮੁਖ ਦਫਤਰ, ਚੰਡੀਗੜ੍ਹ ਤੋਂ ਅੰਬਾਲਾ, ਰਾਜੇਸ਼ ਕੁਮਾਰ ਨੂੰ ਰੋਹਤਕ ਤੋਂ ਪੰਚਕੂਲਾ ਅਤੇ ਸੰਦੀਪ ਕੁਮਾਰ ਨੂੰ ਸਫੀਦੋਂ ਤੋਂ ਰੋਹਤਕ ਵਿਚ ਸਹਾਇਕ ਸੂਚਨਾ ਤੇ ਲੋਕ ਸੰਪਕਰ ਅਧਿਕਾਰੀ ਲਗਾਇਆ ਹੈ।


