- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਸੂਬੇ ਵਿਚ ਸਹੀ ਮੁੱਲ ਦੀ ਦੁਕਾਨਾਂ ਦੇ ਲਈ ਲਾਇਸੈਂਸ ਪ੍ਰਾਪਤ ਕਰਨ ਦੇ ਇਛੁੱਕ ਲੋਕਾਂ ਦੀ ਸਹੂਲਤ ਲਈ ਸਰਲ ਪੋਰਟਲ ਤੇ ਲਾਇਸੈਂਸ ਜਾਰੀ ਕਰਨ ਦੀ ਨਵੀਂ ਆਨਲਾਇਨ ਸੇਵਾ ਸ਼ੁਰੂ ਕੀਤੀ
ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਸੂਬੇ ਵਿਚ ਸਹੀ ਮੁੱਲ ਦੀ ਦੁਕਾਨਾਂ ਦੇ ਲਈ ਲਾਇਸੈਂਸ ਪ੍ਰਾਪਤ ਕਰਨ ਦੇ ਇਛੁੱਕ ਲੋਕਾਂ ਦੀ ਸਹੂਲਤ ਲਈ ਸਰਲ ਪੋਰਟਲ ਤੇ ਲਾਇਸੈਂਸ ਜਾਰੀ ਕਰਨ ਦੀ ਨਵੀਂ ਆਨਲਾਇਨ ਸੇਵਾ ਸ਼ੁਰੂ ਕੀਤੀ ਹੈ। ਜਿਸ ਦੀ ਮਦਦ ਨਾਲ ਉਹ ਘਰ ਬੇਠੈ ਲਾਇਸੈਂਸ ਦੇ ਲਈ ਬਿਨੈ ਕਰ ਸਕਦੇ ਹਨ।ਹਰਿਆਣਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਵੱਲੋਂ ਸਾਰੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ ਨੂੰ ਨਿਰਦੇ੪ ਦਿੱਤੇ ਗਏ ਹਨ ਕਿ ਸਹੀ ਮੁੱਲ ਦੀ ਦੁਕਾਨਾਂ ਲਈ ਨਵੇਂ ਲਾਇਸੈਂਸ ਦੇ ਬਿਨੇ ਸਿਰਫ ਆਨਲਾਇਨ ਮੋਡ ਰਾਹੀਂ ਹੀ ਮੰਜੂਰ ਕੀਤੇ ਜਾਣ।ਉਨ੍ਹਾਂ ਨੇ ਦਸਿਆ ਕਿ ਰਾਜ ਦੇ ਲੋਕਾਂ ਨੂੰ ਹੁਣ ਵਿਭਾਗ ਦੇ ਦਫਤਰ ਵਿਚ ਚੱਕਰ ਲਗਾਉਣ ਦੀ ਜਰੂਰਤ ਨਹੀਂ ਹੋਵੇਗੀ ਕਿਉਂਕਿ ਉਹ ਆਨਲਾਇਨ ਬਿਨੈ ਕਰਨ ਲਈ ਜਨਤਕ ਡੋਮੇਨ ਤੇ ਵੈਬਸਾਇਟ http://saralharyana.gov.in ਤੇ ਬਿਨੈ ਜਮ੍ਹਾ ਕਰ ਸਕਦੇ ਹਨ।ਸਹੀ ਮੁੱਲ ਦੀ ਦੁਕਾਨ ਦੇ ਲਈ ਨਵੇਂ ਲਾਇਸੈਂਸ ਜਾਰੀ ਕਰਨ ਦੇ ਸਬੰਧ ਵਿਚ ਵਿਭਾਗ ਦੀ ਜਨਤਕ ਕੇਂਦ੍ਰਿਤ ਸੇਵਾਵਾਂ ਸਬੰਧਿਤ ਬਿਨੈਕਾਰਾਂ ਨੂੰ ਸਰਲ ਪੋਰਟਲ ਰਾਹੀਂ ਸਿਰਫ ਆਨਲਾਇਨ ਮੋਡ ਵਿਚ ਪ੍ਰਾਪਤ ਹੋਣਗੇ।ਉਨ੍ਹਾਂ ਨੇ ਦਸਿਆ ਕਿ ਬਿਨੇ ਆਨਲਾਇਨ ਬਿਨੈ ਜਮ੍ਹਾ ਕਰ ਸਕਦੇ ਹਨ ਅਤੇ ਆਖੀਰੀ ਅਨੁਮੋਦਿਤ /ਨਾਮੰਜੂਰ ਪ੍ਰਮਾਣ ਪੱਤਰ ਆਨਲਾਇਨ ਡਾਊਨਲੋਡ ਕਰ ਸਕਦੇ ਹਨ।ਉਨ੍ਹਾਂ ਨੇ ਦਸਿਆ ਕਿ ਹੁਣ ਬਿਨੈਕਾਰ ਨੂੰ ਅਜਿਹਾ ਕਰਨ ਦੇ ਲਈ ਵਿਭਾਗ ਦੇ ਦਫਤਰ ਵਿਚ ਜਾਣ ਦੀ ਜਰੂਰਤ ਨਈਂ ਹੋਵੇਗੀ।ਇਸ ਤੋਂ ਇਲਾਵਾ, ਮੂਲ ਰੂਪ ਨਾਲ ਡਾਊਨਲੋਡ ਕੀਤੇ ਗਏ ਪ੍ਰਮਾਣ ਪੱਤਰ ਨੂੰ ਸਾਰੇ ਸਬੰਧਿਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੈਧ ਪ੍ਰਮਾਣ ਪੱਤਰ ਵਜੋ ਮੰਜੂਰ ਕੀਤਾ ਜਾਵੇਗਾ।


