ਹਵਾਈ ਫ਼ੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼ : ਸੰਸਦੀ ਰਿਪੋਰਟ

ਨਵੀਂ ਦਿਲੀ – ਸੰਸਦ ਦੀ ਲੋਕ ਲੇਖਾ ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਦੇਸ਼ ਦੀ ਹਵਾਈ ਫ਼ੌਜ ਕੋਲ ਲੋੜੀਂਦੀ ਗਿਣਤੀ ’ਚ ਲਾਈਟ ਕੰਬੈਟ ਏਅਰਕ੍ਰਾਫਟ (ਐਲ. ਏ. ਸੀ.) ਭਾਵ ਹਲਕੇ ਲੜਾਕੂ ਜਹਾਜ਼ ਨਹੀਂ ਹਨ। ਕਮੇਟੀ ਨੇ ਆਪਣੀ ਰਿਪੋਰਟ ’ਚ ਐਲ. ਏ. ਸੀ., ਜਿਨ੍ਹਾਂ ’ਚ ਤੇਜਸ ਵਰਗੇ ਜਹਾਜ਼ ਹਨ, ਦੀ ਘਟ ਗਿਣਤੀ ਨੂੰ ਲੈ ਕੇ ਚਿੰਤਾ ਪ੍ਰਗਟਾਉਂਦਿਆਂ ਦੇਸ਼ ਦੀ ਸੁਰਖਿਆ ਲਈ ਵਡਾ ਖ਼ਤਰਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਕਮੇਟੀ ਦੀ ਇਹ ਰਿਪੋਰਟ ਅਜਿਹੇ ਸਮੇਂ ’ਚ ਆਈ ਹੈ, ਜਦੋਂ ਮੋਦੀ ਸਰਕਾਰ ਅਤਿ ਆਧੁਨਿਕ ਲੜਾਕੂ ਜਹਾਜ਼ ਰਾਫੇਲ ਦੇ ਸੌਦੇ ਨੂੰ ਲੈ ਕੇ ਘਿਰੀ ਹੋਈ ਹੈ। ਕਮੇਟੀ ਨੇ ਰਖਿਆ ਮੰਤਰਾਲੇ ਨੂੰ ਤਤਕਾਲੀ ਤੌਰ ’ਤੇ ਇਸ ਦਿਸ਼ਾ ’ਚ ਜ਼ਰੂਰੀ ਕਦਮ ਚੁਕਣ ਦਾ ਸੁਝਾਅ ਵੀ ਦਿਤਾ ਹੈ।

VIA PUNJAB