- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਰਦਿਕ ਦੇ ਸਮਰਥਨ ‘ਚ ਉਤਰੇ ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਦਾ ਸਮਰਥਨ ਕੀਤਾ ਤੇ ਕਿਹਾ ਕਿ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕੀਤਾ ਜਾਣਾ ਚਾਹੀਦਾ ਹੈ। ਹਾਰਦਿਕ ਪਟੇਲ (25) ਦੀ ਭੁੱਖ ਹੜਤਾਲ ਦਾ ਸੋਮਵਾਰ ਨੂੰ ਦਸਵਾਂ ਦਿਨ ਹੈ।ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕੀਤਾ ਜਾਣਾ ਚਾਹੀਦਾ ਹੈ। ਹਾਰਦਿਕ ਪਟੇਲ ਕਿਸਾਨਾਂ ਲਈ ਲੜ ਰਹੇ ਹਨ। ਸਾਰੇ ਕਿਸਾਨ ਅਤੇ ਸਮਾਜ ਉਨ੍ਹਾਂ ਦੇ ਨਾਲ ਹੈ। ਈਸ਼ਵਰ ਉਨ੍ਹਾਂ ਨੂੰ ਤਾਕਤ ਦੇਵੇ। ਹਾਰਦਿਕ ਪਟੇਲ ਨੇ ਪੁਲਸ ਵਲੋਂ ਆਪਣੇ ਸਮਰਥਕਾਂ ‘ਤੇ ਲਾਠੀਚਾਰਜ ਕਰਨ ਦੇ ਵਿਰੁੱਧ ਐਤਵਾਰ ਨੂੰ ਇਕ ਸਰਕਾਰੀ ਮੈਡੀਕਲ ਟੀਮ ਨੂੰ ਵਾਪਸ ਭੇਜ ਦਿੱਤਾ। ਹਾਰਦਿਕ ਪਟੇਲ ਨੇ 24 ਅਗਸਤ ਤੋਂ ਪਾਣੀ ਤਿਆਗ ਦਿੱਤਾ ਹੈ। ਹਾਰਦਿਕ ਪਟੇਲ ਨੇ ਆਪਣੀ ਅਨਿਸ਼ਚਿਤ ਸਮੇਂ ਦੀ ਭੁੱਖ ਹੜਤਾਲ ਦੇ ਦੌਰਾਨ ਅੱਜ ਆਪਣੀ ਵਸੀਅਤ ਜਾਰੀ ਕੀਤੀ। ਉਹ ਆਪਣੇ ਫਿਰਕੇ ਲਈ ਰਿਜ਼ਰਵੇਸ਼ਨ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਹਨ। ਇਕ ਪਾਟੀਦਾਰ ਨੇਤਾ ਅਨੁਸਾਰ ਹਾਰਦਿਕ ਨੇ ਆਪਣੇ ਮਾਤਾ-ਪਿਤਾ, ਇਕ ਭੈਣ, 2015 ਵਿਚ ਕੋਟਾ ਅੰਦੋਲਨ ਦੌਰਾਨ ਮਾਰੇ ਗਏ 14 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਕੋਲ ਇਕ ਪੰਜਰਾਪੋਲ (ਬੀਮਾਰ ਅਤੇ ਬੁੱਢੀਆਂ ਗਊਆਂ ਲਈ ਆਸਰਾ ਸਥਾਨ) ਦੇ ਵਿਚਾਲੇ ਆਪਣੀ ਜਾਇਦਾਦ ਦੀ ਵੰਡ ਕੀਤੀ ਹੈ। ਪਟੇਲ ਨੇ ਆਪਣੀ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਦੀ ਵੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਮਰ ਸਕਦਾ ਹਾਂ।


