ਹਿਮਾਚਲ ਵਿੱਚ ਚੋਣ ਰੈਲੀ ਲਈ ਜਾ ਰਹੀ ਬੱਸ ਉਲਟਣ ਕਾਰਨ 7 ਭਾਜਪਾ ਵਰਕਰ ਜ਼ਖਮੀ

ਕੁੱਲੂ – ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿੱਚ ਇੱਕ ਪ੍ਰਾਈਵੇਟ ਬੱਸ ਪਲਟਣ ਕਾਰਨ 7 ਭਾਜਪਾ ਵਰਕਰ ਜ਼ਖਮੀ ਹੋ ਗਏ ਹਨ| ਗਨੀਮਤ ਰਹੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ| ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਕੁੱਲੂ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਚੋਣ ਰੈਲੀ ਕਰਨ ਆ ਰਹੇ ਹਨ| ਬੱਸ ਵਿੱਚ ਸਵਾਰ ਲਗਭਗ 45 ਭਾਜਪਾ ਵਰਕਰ ਰੈਲੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ| ਜਦੋਂ ਇਹ ਬੱਸ ਕੁੱਲੂ ਜ਼ਿਲੇ ਦੇ ਬੰਜਾਰ ਇਲਾਕੇ ਦੇ ਨਾਗਨੀ ਪਿੰਡ ਵਿੱਚ ਪਹੁੰਚੀ ਤਾਂ ਪਲਟ ਗਈ| ਜ਼ਖਮੀਆਂ ਨੂੰ ਇਲਾਜ ਲਈ ਸਥਾਨਿਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ|

VIA PUNJAB