ਹਿੰਦੂ ਔਰਤਾਂ ਨੂੰ ਨਿਆਂ ਦਿਵਾਉਣ ਲਈ ਬਣੇਗਾ ਕਾਨੂੰਨ : ਯੋਗੀ

ਲਖਨਊ – ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਤਿੰਨ ਤਲਾਕ ਤੋਂ ਪੀੜਤ ਔਰਤਾਂ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਯੋਗੀ ਨੇ ਕਿਹਾ ਕਿ ਪਤੀਆਂ ਵਲੋਂ ਛੱਡ ਦਿੱਤੀਆਂ ਗਈਆਂ ਹਿੰਦੂ ਔਰਤਾਂ ਨੂੰ ਵੀ ਅਜਿਹਾ ਨਿਆਂ ਦਿਵਾਇਆ ਜਾਵੇਗਾ| ਇਕ ਵਿਆਹ ਕਰ ਕੇ ਦੂਜੀ ਔਰਤ ਨੂੰ ਰੱਖਣ ਵਾਲੇ ਹਿੰਦੂ ਪੁਰਸ਼ਾਂ ਨੂੰ ਵੀ ਸਜ਼ਾ ਦੇਣ ਲਈ ਕਾਨੂੰਨ ਬਣੇਗਾ| ਜਿਕਰਯੋਗ ਹੈ ਕਿ ਮੋਦੀ ਸਰਕਾਰ ਵਲੋਂ ਤਿੰਨ ਤਲਾਕ ਬਿੱਲ ਨੂੰ ਸੰਸਦ ਦੇ ਦੋਹਾਂ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਵਿੱਚ ਪਾਸ ਕਰਵਾਇਆ ਗਿਆ ਹੈ| ਇਹ ਬਿੱਲ ਔਰਤਾਂ ਨੂੰ ਨਿਆਂ ਦਿਵਾਉਣ ਲਈ ਪਾਸ ਕੀਤਾ ਗਿਆ| ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਤਿੰਨ ਤਲਾਕ ਤੋਂ ਪੀੜਤ ਔਰਤਾਂ ਦਾ ਮੁਕੱਦਮਾ ਸਰਕਾਰ ਲੜੇਗੀ| ਪੀੜਤ ਔਰਤਾਂ ਨੂੰ 6,000 ਰੁਪਏ ਗਰਾਂਟ ਦੇਣ ਦੀ ਯੋਜਨਾ ਬਣਾਈ ਗਈ ਹੈ| ਇਸ ਤੋਂ ਇਲਾਵਾ ਹਰ ਔਰਤ ਜਿਨ੍ਹਾਂ ਕੋਲ ਘਰ ਨਹੀਂ ਹਨ, ਘਰ ਦੇਣ, ਬੱਚਿਆਂ ਦੀ ਪੜ੍ਹਾਈ, ਸਕਾਲਰਸ਼ਿਪ ਅਤੇ ਆਯੁਸ਼ਮਾਨ ਯੋਜਨਾ ਤਹਿਤ ਸਿਹਤ ਕਵਰ ਦਿੱਤਾ ਜਾਵੇਗਾ| ਇਸ ਦੇ ਨਾਲ ਹੀ ਔਰਤਾਂ ਦੇ ਕਲਿਆਣ ਲਈ ਕੋਈ ਖਾਸ ਯੋਜਨਾ ਵੀ ਬਣਾਈ ਜਾਵੇਗੀ|

VIA PUNJAB