- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹੁਣ ਪੰਜ ਕਰੋੜ ਰੁਪਏ ਦੀ ਰਾਸ਼ੀ ਨਾਲ ਬਦਲੇਗੀ ਮਲੇਰਕੋਟਲਾ ਦੇ ਡੇਢ ਸੌ ਸਾਲ ਪੁਰਾਣੇ ਸਰਕਾਰੀ ਕੰਨਿਆਂ ਸਕੂਲ ਦੀ ਨੁਹਾਰ
ਰਜ਼ੀਆ ਸੁਲਤਾਨਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਨੇ ਬੱਜਟ ਵਿੱਚ ਨਵੀਂ ਇਮਾਰਤ ਲਈ ਰੱਖੇ ਪੰਜ ਕਰੋੜ ਰੁਪਏ
ਮਲੇਰਕੋਟਲਾ – ਅਜ਼ਾਦੀ ਦੇ ਸੱਤਰ ਵਰ੍ਹੇ ਬੀਤਣ ਦੇ ਬਾਵਜੂਦ ਡੇਢ ਸੌ ਸਾਲ ਪੁਰਾਣੀ ਇਮਾਰਤ ਵਿਚ ਚੱਲ ਰਹੇ ਮਾਲੇਰਕੋਟਲਾ ਦੇ ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ ਸਕੂਲ ਦੀ ਆਖਰ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਯਤਨਾ ਸਦਕਾ ਕੈਪਟਨ ਸਰਕਾਰ ਨੇ ਸੁਣ ਲਈ। ਵਿੱਤ ਮੰਤਰੀ ਮਨਪਰੀਤ ਸਿੰਘ ਬਾਦਲ ਨੇ ਪੇਸ਼ ਕੀਤੇ ਬੱਜਟ ਵਿੱਚ ਇਸ ਸਕੂਲ ਦੀ ਨਵੀਂ ਇਮਾਰਤ ਲਈ ਪੰਜ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕਰਕੇ ਦਹਾਕਿਆਂ ਤੋਂ ਅਸੁਰੱਖਿਅਤ ਇਮਾਰਤ ਵਿੱਚ ਪੜ੍ਹ ਰਹੀਆਂ ਮਾਸੂਮ ਵਿਦਿਆਰਥਣਾਂ ਦੀ ਪੁਕਾਰ ਸੁਣ ਲਈ ਹੈ। ਲੰਘੇ ਸ਼ਨੀਵਾਰ ਨੂੰ ਹੀ ਸਕੂਲ ਦੇ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਜਲਦੀ ਹੀ ਇਸ ਸਕੂਲ ਦੀ ਨਵੀਂ ਜਗ੍ਹਾ ਅਧੁਨਿਕ ਇਮਾਰਤ ਉਸਾਰਨ ਦਾ ਐਲਾਨ ਕੀਤਾ ਸੀ। ਸਟਾਫ ਅਤੇ ਵਿਦਿਆਰਥਣਾਂ ਨੇ ਇਸ ਵੱਡੀ ਪ੍ਰਾਪਤੀ ਲਈ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦਾ ਧੰਨਵਾਦ ਕਰਦਿਆਂ ਲੱਡੂ ਵੰਡੇ। ਜਲਦੀ ਹੀ ਬਣੇਗੀ ਕੰਨਿਆਂ ਸਕੂਲ ਦੀ ਸ਼ਾਨਦਾਰ ਇਮਾਰਤ: ਉਚੇਰੀ ਸਿੱਖਿਆ ਤੇ ਜਲ ਸਰੋਤ ਮੰਤਰੀ ਪੰਜਾਬ ਬੀਬੀ ਰਜ਼ੀਆ ਸੁਲਤਾਨਾ ਨੇ ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ ਸਕੂਲ ਮਲੇਰਕੋਟਲਾ ਦੀ ਇਮਾਰਤ ਲਈ ਵਿਧਾਨ ਸਭਾ ਵਿੱਚ ਪੇਸ਼ ਬੱਜਟ ਦੌਰਾਨ ਐਲਾਨੀ 5 ਕਰੋੜ ਰੁਪਏ ਦੀ ਰਾਸ਼ੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਇਸ ਰਾਸ਼ੀ ਨਾਲ ਸਕੂਲ ਦੀ ਮੌਜੂਦਾ ਡੇਢ ਸੌ ਵਰ੍ਹੇ ਪੁਰਾਣੀ ਖਸਤਾ ਹਾਲ ਇਮਾਰਤ ਦੀ ਜਗ੍ਹਾ ਸਕੂਲ ਨੇੜਲੀ ਪੁਰਾਣੀ ਕਚਹਿਰੀ ਵਾਲੀ ਲੋਕ ਨਿਰਮਾਣ ਵਿਭਾਗ ਦੀ 7 ਬਿੱਘੇ ਤੋਂ ਵੱਧ ਜਗ੍ਹਾ ਉਪਰ ਅਧੁਨਕਿ ਵਿੱਦਿਅਕ ਸਹੂਲਤਾਂ ਵਾਲੀ ਸ਼ਾਨਦਾਰ ਇਮਾਰਤ ਜਲਦੀ ਹੀ ਉਸਾਰੀ ਜਾਵੇਗੀ।


