ਹੁਣ ਸਾਰੇ ਸਿੱਖ ਦੰਗਾ ਪੀੜਤ ਪਰਿਵਾਰਾਂ ਦੇ ਬਿਜਲੀ ਬਿੱਲ ਮਾਫ਼ ਕਰੇਗੀ ਕੇਜਰੀਵਾਲ ਸਰਕਾਰ

ਨਵੀਂ ਦਿੱਲੀ – ਮੈਟਰੋ ਤੇ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਦੀ ਦਿੱਲੀ ਸਰਕਾਰ ਇਕ ਹੋਰ ਦਾਅ ਖੇਡਣ ਜਾ ਰਹੀ ਹੈ। ਹੁਣ ਉਹ 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਬਿਜਲੀ ਦੇ ਬਿੱਲ ਮਾਫ਼ ਕਰੇਗੀ।ਬਿੱਲ ‘ਚ 400 ਯੂਨਿਟ ਤੋਂ ਜ਼ਿਆਦਾ ਬਿਜਲੀ ਦੀ ਖਪਤ ਵਧਣ ‘ਤੇ ਵੀ ਯੋਜਨਾ ਦਾ ਲਾਭ ਮਿਲ ਸਕੇਗਾ। ਇਸ ਤੋਂ ਉਪਰ ਦੀ ਬਿਜਲੀ ਖਪਤ ਦਾ ਹੀ ਚਾਰਜ ਦੇਣਾ ਪਵੇਗਾ। ਸਰਕਾਰ ਨੇ ਮਾਲੀਆ ਵਿਭਾਗ ਨੂੰ ਸਿੱਖ ਵਿਰੋਧੀ ਦੰਗਾ ਪੀੜਤਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ। ਸੂਚੀ ਵਿਚ ਅਜਿਹੇ ਪਰਿਵਾਰ ਵੀ ਸ਼ਾਮਲ ਹੋਣਗੇ ਜੋ ਦੰਗਿਆਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਰਹੇ ਹਨ। ਸਰਕਾਰ ਛੇਤੀ ਹੀ ਕੈਬਨਿਟ ‘ਚ ਸੋਧ ਮਤਾ ਲਿਆ ਕੇ ਇਸ ਨੂੰ ਮਨਜ਼ੂਰੀ ਦੇਵੇਗੀ।

VIA PUNJAB