- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹੁਸ਼ਿਆਰਪੁਰ ‘ਚ ਹਜ਼ਾਰਾਂ ਮੁਸਲਮਾਨਾਂ ਨੇ ਨਾਗਰਿਕਤਾ ਕਾਨੂੰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ
ਹੁਸ਼ਿਆਰਪੁਰ – ਕੇਂਦਰ ਸਰਕਾਰ ਵਲੋਂ ਨਾਗਰਿਕਤਾ ਕਾਨੂਨ ਲਾਗੂ ਕਰਨ ਤਂੋ ਬਾਦ ਦੇਸ਼ ਭਰ ਵਿਚ ਘੱਟ ਗਿਣਤੀਆਂ ਵਲੋਂ ਵਿਰੋਧ ਪ੍ਰਦਰਸ਼ਨ ਜਾਰੀ ਹਨ। ਅੱਜ ਹੁਸ਼ਿਆਰਪੁਰ ਜਾਮਾ ਮਸਜਿਦ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਅਜ ਪੂਰੇ ਪੰਜਾਬ ਵਿੱਚ ਬ੍ਰਲੈਕ ਫਰੀਏਡੇ (ਕਲਾ ਦਿਵਸ) ਮਨਾਇਆ ਗਿਆ। ਜੁਮੇ ਦੀ ਨਮਾਜ਼ ਪੜਨ ਤੋਂ ਬਾਦ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਇਸ ਰੋਸ਼ ਮਾਰਚ ਵਿਚ ਸ਼ਾਮਿਲ ਹੋਏ। ਇਸ ਰੋਸ਼ ਮਾਰਚ ਵਿਚ ਹਿੰਦੂ ਸਿੱਖ ਅਤੇ ਦਲਿਤ ਭਾਈਚਾਰੇ ਨੇ ਵੀ ਵੱਧ ਚੱੜ ਕੇ ਹਿੱਸਾ ਲਿਆ ਅਤੇ ਦੇਸ਼ ਦੀ ਧਰਮ ਨਿਰਪੱਖਤਾ ਬਰਕਰਾਰ ਰੱਖਣ ਦੀ ਅਪੀਲ ਕੀਤੀ। ਭਾਰੀ ਗਿਣਤੀ ਵਿੱਚ ਪੂਰੇ ਜ਼ਿਲੇ ਤੋ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਹੱਥਾਂ ਵਿਚ ਸੀ ਏ ਏ ਨਾਮੰਜ਼ੂਰ ਹੈ, ਕੌਮੀ ਏਕਤਾ ਜ਼ਿੰਦਾਬਾਦ, ਐਨ ਆਰ ਸੀ ਮੁਰਦਾਬਾਦ, ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈਂ ਭਾਈ ਭਾਈ, ਕਲਾ ਕਾਨੂਨ ਵਾਪਿਸ ਲੋ, ਲਿਖੀਆਂ ਹੋਈਆਂ ਤਖਤੀਆਂ ਚੱਕੀਆਂ ਹੋਈਆਂ ਸਨ। ਇਹ ਰੋਸ਼ ਮਾਰਚ ਜਾਮਾ ਮਸਜਿਦ ਜਲੰਧਰ ਰੋਡ ਤੋਂ ਸ਼ੁਰੂ ਹੋ ਕੇ ਸੈਸ਼ਨ ਚੌਕ ਤੇ ਖ਼ਤਮ ਹੋਇਆ। ਸੈਸ਼ਨ ਚੋਕ ਚ ਨਾਇਬ ਤਹਸੀਲਦਾਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇਸ ਕਾਨੂਨ ਨੂੰ ਵਾਪਿਸ ਲੈਣ ਲਇ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਤੇ ਅਨਿਲ ਕੁਮਾਰ ਬਾਘਾ, ਪ੍ਰਧਾਨ ਅੰਬੇਡਕਰ ਫੋਰਸ, ਹਰਵਿੰਦਰ ਹੀਰਾ, ਛਿੰਦਾਂ, ਲੱਕੀ ਰਹੀਮਪੁਰ, ਸਿੰਘ ਅਮਨ, ਬਿੰਦਰ ਸਰੋਆ, ਵਿਕਾਸ ਹੰਸ, ਮੁਸਲਿਮ ਸਮਾਜ ਤੋਂ ਸੁਰਮੁ ਪਹਿਲਵਾਨ, ਰਿਆਜ਼ ਅੰਸਾਰੀ, ਅਕਰਮ ਸਲਮਾਨੀ, ਰਿਆਜ਼ ਖਾਨ, ਖ਼ਲੀਲ ਅਹਮਦ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਅਸੀਂ ਆਪਣੇ ਵਤਨ ਭਾਰਤ ਦੀ ਆਜ਼ਾਦੀ, ਕੌਮੀ ਏਕਤਾ ਅਤੇ ਅਖੰਡਤਾ ਲਇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਅਸੀਂ ਆਪਣੇ ਵਤਨ ਵਿੱਚ ਆਪਣੇ ਉੱਤੇ ਕਿਸੀ ਕਾਲੇ ਕਾਨੂਨ ਨੂੰ ਥੋਪਣ ਨਹੀਂ ਦਵਾਂਗੇ, ਇਹ ਦੇਸ਼ ਸ਼ਭ ਦਾ ਬਰਾਬਰ ਹੈ।


