ਹੁਸ਼ਿਆਰਪੁਰ ਪੁਲਸ ਵੱਲੋਂ 10 ਕਿੱਲੋ ਚਾਂਦੀ 139 ਗ੍ਰਾਮ ਸੋਨੇ ਸਮੇਤ ਤਿੰਨ ਗ੍ਰਿਫਤਾਰ

ਹੁਸ਼ਿਆਰਪੁਰ – ਸ੍ਰੀ ਗੌਰਵ ਗਰਗ ਆਈ ਪੀ ਐੱਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਮੁਕੱਦਮਾ ਨੰਬਰ 165 ਮਿਤੀ 3/10/19 ਅ/ਧ 379/420/120 -ਭ:ਦ:ਥਾਣਾ ਗੜ੍ਹਸ਼ੰਕਰ ਦੀ ਤਫਦੀਸ਼ ਮੁਤਾਬਕ ਸ੍ਰੀ ਪਰਮਿੰਦਰ ਸਿੰਘ ਪੀ ਪੀ ਐੱਸ ਐਸ ਪੀ ਹੈੱਡਕੁਆਟਰ ਹੁਸ਼ਿਆਰਪੁਰ ਸ੍ਰੀ ਧਰਮਵੀਰ ਸਿੰਘ ਪੀ ਪੀ ਐੱਸ ਐਸ ਪੀ ਡੀ ਹੁਸ਼ਿਆਰਪੁਰ ਅਤੇ ਐੱਸ ਆਈ ਬਲਵਿੰਦਰ ਸਿੰਘ ਐਸ ਐਚ ਓ ਗੜ੍ਹਸ਼ੰਕਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਮੁਕੱਦਮੇ ਦੀ ਤਫਤੀਸ਼ ਸੁਚੱਜੇ ਢੰਗ ਨਾਲ ਕਰਦੇ ਹੋਏ ਮੁਕੱਦਮਾ ਉਕਤ ਤਿੰਨ ਦੋਸ਼ੀਆਂ ਪ੍ਰਦੀਪ ਕੁਮਾਰ ਉਰਫ ਵਿੱਕੀ ਪੁੱਤਰ ਜਗਜੀਤ ਸਿੰਘ ਵਾਸੀ ਮਾਲੇਵਾਲ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਰਕੇਸ਼ ਕੁਮਾਰ ਉਰਫ਼ ਦੇਸ ਰਾਜ ਪੁੱਤਰ ਸ਼ਾਦੀ ਲਾਲ ਵਾਸੀ ਸੜੋਆ ਥਾਣਾ ਪੋਜੇਵਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੇ ਯੋਗੇਸ਼ ਕੁਮਾਰ ਉਰਫ ਕਾਕੂ ਪੁੱਤਰ ਧਰਮਪਾਲ ਵਾਸੀ ਮੰਗੂਪੁਰ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 4/1/2020 ਨੂੰ ਗ੍ਰਿਫਤਾਰ ਕੀਤਾ ਗਿਆ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਉਰਫ਼ ਵਿੱਕੀ ਕੋਲੋਂ 100 ਗ੍ਰਾਮ ਸੋਨਾ 2 ਲੱਖ ਰੁਪਏ ਨਕਦ ਇੱਕ ਪੁਰਾਣਾ ਬੁਲਟ ਮੋਟਰਸਾਈਕਲ ਨੰਬਰ ਪੀ ਬੀ 07 ਯੂ-8419 ਕੀਮਤ 1 ਲੱਖ 18 ਹਜ਼ਾਰ ਰੁਪਏ ਤੇ ਇਕ ਕਾਰ ਸਵਿਫੱਟ ਨੰਬਰ ਪੀ ਬੀ- 07 ਏ,ਵਾਈ,8322,ਯੋਗੇਸ਼ ਕੁਮਾਰ ਉਰਫ ਕਾਕੂ ਕੋਲੋਂ 39 ਗ੍ਰਾਮ ਸੋਨਾ 2 ਲੱਖ 22 ਹਜ਼ਾਰ ਰੁਪਏ ਨਗਦ ਅਤੇ ਰਾਕੇਸ਼ ਕੁਮਾਰ ਉਰਫ਼ ਦੇਸਰਾਜ ਕੋਲੋਂ 10 ਕਿਲੋਗ੍ਰਾਮ ਚਾਂਦੀ 95 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਦੋਸ਼ੀਆਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿੱਥੇ ਕਿ ਉਕਤ ਦੋਸ਼ੀਆਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

VIA PUNJAB