- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹੈਦਰਾਬਾਦ ਤੇ ਇੰਦੌਰ ਵਿੱਚ ਅੱਗ ਲੱਗਣ ਕਾਰਨ ਜਾਨ ਤੇ ਮਾਲ ਦਾ ਭਾਰੀ ਨੁਕਸਾਨ
ਨਵੀਂ ਦਿੱਲੀ – ਹੈਦਰਾਬਾਦ ਤੇ ਮੱਧ ਮ੍ਰਦੇਸ਼ ਦੇ ਇੰਦੌਰ ਵਿੱਚ ਅੱਜ ਭਿਆਨਕ ਅੱਗ ਲੱਗਣ ਨਾਲ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੋਇਆ| ਹੈਦਰਾਬਾਦ ਦੇ ਐਲਬੀਨਗਰ ਵਿੱਚ ਇੱਲ ਨਿੱਜੀ ਬਾਲ ਹਸਪਤਾਲ ਵਿੱਚ ਤੜਕੇ ਅੱਗ ਲੱਗ ਜਾਣ ਨਾਲ ਇੱਕ ਤਿੰਨ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ| ਉਧਰ ਇੰਦੌਰ ਵਿੱਚ ਭਿਆਨਕ ਅੱਗ ਲੱਗਣ ਦੇ ਨਾਲ ਚਾਰ ਮੰਜ਼ਲਾ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ|ਹਸਪਤਾਲ ਵਿੱਚ ਅੱਗ ਰਾਤ ਕਰੀਬ ਦੋ ਵੱਜ ਕੇ 55 ਮਿੰਟ ਤੇ ਐਨਆਈਸੀਯੂ ਵਿੱਚ ਲੱਗੀ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋਏ ਹਨ| ਅੱਗ ਬੁਝਾਊ ਵਿਭਾਗ ਨੇ ਸਮੇਂ ਤੇ ਪਹੁੰਚ ਅੱਗ ਤੇ ਕਾਬੂ ਪਾ ਲਿਆ| ਇਸ ਅੱਗ ਦਾ ਕਾਰਨ ਸ਼ੌਰਟ ਸਰਕਿਟ ਦੱਸਿਆ ਜਾ ਰਿਹਾ ਹੈ|
ਦੂਜੇ ਪਾਸੇ ਇੰਦੌਰ ਵਿੱਚ ਚਾਰ ਮੰਜ਼ਲਾ ਹੋਟਲ ਅੱਗ ਨਾਲ ਬੁਰੀ ਤਰ੍ਹਾਂ ਖ਼ਤਮ ਹੋ ਗਿਆ| ਹਾਦਸੇ ਵਿੱਚ ਅਜੇ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ| ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਨੇ ਦੋ ਘੰਟੇ ਵਿੱਚ ਚਾਰ ਮੰਜ਼ਲਾ ਹੋਟਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ| ਅੱਗ ਦੀ ਲਪਟਾਂ ਨਾਲ ਉੱਠਿਆ ਧੂੰਆਂ ਦੂਰ ਤਕ ਵੇਖਿਆ ਜਾ ਸਕਦਾ ਸੀ|ਹੋਟਲ ਵਿੱਚ 25 ਕਮਰੇ ਸੀ ਤੇ ਕਰਮੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਕਾਫੀ ਮੁਸ਼ਕਤ ਕੀਤੀ| ਅੱਗ ਹੋਟਲ ਦੇ ਅੰਦਰਲੇ ਹਿੱਸੇ ਵਿੱਚ ਫੈਲ ਰਹੀ ਸੀ ਜਦਕਿ ਕਰਮੀਆਂ ਨੇ ਬਾਹਰ ਤੋਂ ਪਾਣੀ ਦਾ ਛਿੜਕਾਅ ਕੀਤਾ| ਹੋਟਲ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ|


