- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹੈਦਰਾਬਾਦ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 11 ਵਿਅਕਤੀਆਂ ਦੀ ਮੌਤ
ਹੈਦਰਾਬਾਦ – ਹੈਦਰਾਬਾਦ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ| ਮੋਹਲੇਧਾਰ ਮੀਂਹ ਕਾਰਨ ਸੜਕਾਂ ਅਤੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ| ਚੰਦਰਾਯਨਗੁੱਟਾ ਪੁਲੀਸ ਥਾਣਾ ਖੇਤਰ ਵਿੱਚ ਕੰਧ ਡਿੱਗਣ ਦੀਆਂ 2 ਘਟਨਾਵਾਂ ਵਿੱਚ ਇਕ ਬੱਚੇ ਸਮੇਤ 10 ਲੋਕਾਂ ਦੀ ਮੌਤ ਹੋ ਗਈ| ਪੁਲੀਸ ਨੇ ਦੱਸਿਆ ਕਿ ਇੱਥੇ ਮੋਹਲੇਧਾਰ ਮੀਂ ਕਾਰਨ ਇਬ੍ਰਾਹਿਮਪੱਟਨਮ ਇਲਾਕੇ ਵਿੱਚ ਇਕ ਪੁਰਾਣੇ ਮਕਾਨ ਦੀ ਛੱਤ ਢਹਿਣ ਨਾਲ 40 ਸਾਲਾ ਮਹਿਲਾ ਅਤੇ ਉਸ ਦੀ ਧੀ ਦੀ ਮੌਤ ਹੋ ਗਈ|ਪੁਲੀਸ ਦਲਾਂ ਅਤੇ ਐਨ.ਡੀ.ਆਰ.ਐਫ. ਅਤੇ ਜੀ.ਐਚ.ਐਮ.ਸੀ. ਦੇ ਆਫ਼ਤ ਕਾਰਵਾਈ ਫੋਰਸ ਕਰਮੀਆਂ ਨੇ ਉਨ੍ਹਾਂ ਥਾਂਵਾਂ ਤੋਂ ਕਈ ਪਰਿਵਾਰਾਂ ਨੂੰ ਬਾਹਰ ਕੱਢਿਆ, ਜਿੱਥੇ ਪਾਣੀ ਭਰ ਗਿਆ ਸੀ| ਕਈ ਇਲਾਕਿਆਂ ਵਿੱਚ ਬਚਾਅ ਕੰਮ ਜਾਰੀ ਹੈ| ਪੁਲੀਸ ਨੇ ਦੱਸਿਆ ਕਿ ਇੱਥੇ ਉੱਪਲ ਵਿੱਚ ਪਾਣੀ ਭਰਨ ਕਾਰਨ ਇਕ ਸਰਕਾਰੀ ਬੱਸ ਦੇ ਫਸਣ ਤੋਂ ਬਾਅਦ 33 ਯਾਤਰੀਆਂ ਨੂੰ ਬਚਾਇਆ ਗਿਆ|ਉੱਥੇ ਹੀ ਕਈ ਟਰੱਕ ਪਾਣੀ ਵਿੱਚ ਡੁੱਬੇ ਨਜ਼ਰ ਆਏ ਤਾਂ ਕਿਤੇ ਇਕ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ| ਇਸੇ ਦੌਰਾਨ, ਨਗਰ ਬਾਡੀ ਅਤੇ ਪੁਲੀਸ ਅਧਿਕਾਰੀਆਂ ਨੇ ਲੋਕਾ ਨੂੰ ਆਪਣੇ ਘਰੋਂ ਬਾਹਰ ਨਹੀਂ ਨਿਕਲਣ ਨੂੰ ਕਿਹਾ| ਜੀ.ਐਚ.ਐਮ. ਸੀ. ਕਮਿਸ਼ਨਰ ਡੀ.ਐਸ. ਲੋਕੇਸ਼ ਕੁਮਾਰ ਨੇ ਖਸਤਾ ਇਮਾਰਤਾਂ ਜਾਂ ਝੋਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੰਪਲੈਕਸ ਖਾਲੀ ਕਰਨ ਦੀ ਅਪੀਲ ਕੀਤੀ ਹੈ|


