ਹੋਜਰੀ ਮਾਸਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ-ਝਾੜੀਆਂ ‘ਚੋਂ ਮਿਲੀ ਲਾਸ਼

ਲਾਸ਼ ਨੂੰ ਨੋਚ ਰਹੇ ਸਨ ਕੁੱਤੇ-ਪੁਲਿਸ ਅਧਿਕਾਰੀ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਚਦੇ ਰਹੇ

ਲੁਧਿਆਣਾ – ਥਾਣਾ ਪੀ ਏ ਯੂ ਦੇ ਇਲਾਕੇ ਅਯਾਲੀ ਬਾਈ ਪਾਸ ਰੋਡ ਤੇ ਬੀਤੀ ਰਾਤ ਖਾਲੀ ਪਲਾਟ ਚ ਹੋਜਰੀ ਮਾਸਟਰ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਝਾੜੀਆਂ ਚੋ ਬਰਾਮਦ ਕੀਤਾ ਹੈ ਮ੍ਰਿਤਕ ਦੀ ਲਾਸ਼ ਨੂੰ ਕੁੱਤੇ ਨੋਚ ਰਹੇ ਸਨ ਅਤੇ ਮ੍ਰਿਤਕ ਦੀ ਖਬੀ ਬਾਂਹ ਗਾਇਬ ਸੀ ਸੂਚਨਾ ਮਿਲਦੇ ਹੀ ਡੀ ਸੀ ਪੀ ਕ੍ਰਾਈਮ ਸਿਮ੍ਰਤਪਾਲ ਸਿੰਘ ਢੀਂਡਸਾ ਏ ਡੀ ਸੀ ਪੀ 3 ਗੁਰਪ੍ਰੀਤ ਕੌਰ ਪੁਰੇਵਾਲ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਮ੍ਰਿਤਕ ਦੀ ਪਹਿਚਾਣ ਮੁਲਰੂਪ ਤੋਂ ਯੂਪੀ ਦੇ ਫੈਜਾਂਬਾਦ ਹਾਲ ਵਾਸੀ ਰਿਸ਼ੀ ਨਗਰ 32 ਸਾਲਾਂ ਰਣਜੀਤ ਸਿੰਘ ਵਜੋਂ ਹੋਈ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਚਾਚਾ ਏਕ ਨਾਥ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਰਣਜੀਤ ਕੁਮਾਰ ਘਰ ਦੀ ਕੁਝ ਦੂਰੀ ਤੇ ਹੋਜਰੀ ਚ ਕੱਟਰ ਮਾਸਟਰ ਦਾ ਕੰਮ ਕਰਦਾ ਸੀ ਅਤੇ ਰਾਤ ਸਾਡੇ 8 ਵਜੇ ਉਸ ਦਾ ਭਤੀਜਾ ਹੋਜਰੀ ਚ ਸੀ ਉਸ ਦੇ ਸਾਥੀ ਵਰਕਰਾਂ ਨੇ ਉਹਨਾਂ ਨੂੰ ਦਸਿਆ ਕਿ ਬੀਤੀ ਰਾਤ ਰਣਜੀਤ ਕੁਮਾਰ ਨੂੰ ਹੋਜਰੀ ਚ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ ਜਿਸ ਨੇ ਉਸ ਨੂੰ ਪਲਾਟ ਦਿਖਾਉਣ ਦੀ ਗੱਲ ਕਹਿ ਕੇ ਆਪਣੇ ਕੋਲ ਬੁਲਾਇਆ ਅਤੇ ਰਣਜੀਤ ਕੁਮਾਰ ਫੈਕਟਰੀ ਵਰਕਰਾਂ ਨੂੰ ਇਹ ਕਹਿ ਕੇ ਗਿਆ ਕਿ ਉਹ ਪਲਾਟ ਦੇਖਣ ਜਾ ਰਿਹਾ ਹੈ ਅਤੇ ਉਹ ਆਪਣੀ ਲਾਲ ਰੰਗ ਦੀ ਮੋਟਰਸਾਈਕਲ ਤੇ ਸਵਾਰ ਹੋ ਕੇ ਚਲਾ ਗਿਆ ਅਤੇ ਉਹ ਰਾਤ ਨੂੰ ਘਰ ਨਹੀਂ ਪਹੁੰਚਇਆ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋ ਅਯਾਲੀ ਬਾਈ ਪਾਸ ਰੋਡ ਝਾੜੀਆਂ ਚ ਰਾਹਗੀਰ ਨੇ ਮਾਸਟਰ ਰਣਜੀਤ ਦੀ ਲਾਸ਼ ਪਈ ਦੇਖੀ ਜਿਸ ਨੂੰ ਕੁੱਤੇ ਨੋਚ ਰਹੇ ਸਨ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਅਤੇ ਮ੍ਰਿਤਕ ਦੇ ਪਰਵਾਰਿਕ ਮੈਂਬਰ ਮੌਕੇ ਤੇ ਪਹੁੰਚ ਗਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਅਨੁਸਾਰ ਮ੍ਰਿਤਕ ਰਣਜੀਤ ਕੁਮਾਰ ਦਾ ਮੋਟਰਸਾਈਕਲ ਉਸ ਦੀ ਲਾਸ਼ ਦੇ ਕੋਲ ਸੀ ਅਤੇ ਮ੍ਰਿਤਕ ਦੀ ਖਬੀ ਬਾਹ ਗਾਇਬ ਸੀ ਅਤੇ ਉਸ ਦਾ ਮੋਬਾਈਲ ਵੀ ਨਹੀਂ ਸੀ ਜਦੋਂ ਇਸ ਮਾਮਲੇ ਬਾਰੇ ਥਾਣਾ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾ ਥਾਣਾ ਪੁਲਸ ਇਸ ਮਾਮਲੇ ਦੀ ਜਾਣਕਾਰੀ ਦੇਣ ਬਾਰੇ ਅਨਾ ਕਾਨੀ ਕਰਦੀ ਰਹੀ ਅਤੇ ਪੁਲਸ ਅਧਿਕਾਰੀਆਂ ਨੇ ਆਪਣੇ ਫੋਨ ਹੀ ਨਹੀਂ ਚੁਕੇ ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਣਪਛਾਤੇ ਕਾਤਿਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

VIA PUNJAB