ਹੋਮਿਓਪੈਥਿਕ ਡਾਕਟਰ ਧੀਰਜ ਦੇਵਗਨ ਕਿਸਾਨ ਦਿਵਸ ਮੌਕੇ ਕੈਂਪ ਲਗਾਉਣ ਲਈ ਸਿੰਘੂ ਬਾਰਡਰ ਦਿੱਲੀ ਟੀਮ ਸਮੇਤ ਰਵਾਨਾ

ਫਿਰੋਜ਼ਪੁਰ – ਡਾਕਟਰ ਧੀਰਜ ਹੈਪੀ ਦੇਵਗਨ ਦੀਪ ਏਨਕਲੇਵ ਸਤੀਏਵਾਲਾ ਫਿਰੋਜ਼ਪੁਰ ਗੁਰਦੁਆਰਾ ਗੋਬਿੰਦ ਰਤਨ ਸਤੀਏਵਾਲਾ ਤੋਂ ਮੈਡੀਕਲ ਟੀਮ ਸਮੇਤ ਅਰਦਾਸ ਕਰਨ ਉਪਰੰਤ ਕਿਸਾਨ ਵਿਸ ਮੋਕੇ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਏ। ਇਹ ਹੋਮਿਓਪੈਥਿਕ ਕੈਂਪ ਸਿੰਘੂ ਬਾਰਡਰ ਦਿੱਲੀ ਵਿਖੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਲਗਾਤਾਰ ਲਗਾਇਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਬਲਾਕ ਪ੍ਰਧਾਨ, ਦਿਨੇਸ਼ ਸ਼ਰਮਾ, ਲਵਿਸ਼ ਮਹਿੰਦੀਰਤਾ, ਹਰੀਸ਼ ਚੋਪੜਾ, ਅਰਸ਼ਦੀਪ ਸਿੰਘ ਆਲੇਵਾਲਾ, ਗੁਰਭਜਨ ਸਿੰਘ ਅੱਤਰੀ ਬਾਜੀਦਪੁਰ, ਨਰਿਦਰ ਸ਼ਰਮਾ ਬਾਜੀਦਪੁਰ, ਲਵਲੀ ਸ਼ਰਮਾ ਬਾਜੀਦਪੁਰ, ਬਲਵਿੰਦਰ ਸਿੰਘ ਮੱਲੂਵਾਲਾ ਅਤੇ ਗੁਰਦੁਆਰਾ ਗੋਬਿੰਦ ਰਤਨ ਸਤੀਏਵਾਲਾ ਦੇ ਸਮੂਹ ਮੈਂਬਰ ਹਾਜ਼ਰ ਸਨ।

VIA PUNJAB