ਹੜ੍ਹ ਪ੍ਰਭਾਵਿਤ ਕੇਰਲ ਪੁੱਜੇ ਰਾਹੁਲ ਗਾਂਧੀ, ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਮਿਲੇ

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਕੇਰਲ ਵਿੱਚ ਪੁੱਜਦੇ ਹੀ ਪਹਿਲਾਂ ਰਾਹਤ ਕੈਂਪਾਂ ਵਿੱਚ ਗਏ ਅਤੇ ਉਥੇ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ| ਉਨ੍ਹਾਂ ਨੇ ਕੈਂਪਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ| ਰਾਹੁਲ ਕੇਰਲ ਵਿੱਚ ਦੋ ਦਿਨੀਂ ਦੌਰੇ ਉਤੇ ਹਨ| ਅੱਜ ਵਾਇਨਾਡ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਣਗੇ| ਰਾਹੁਲ ਦੇ ਤ੍ਰਿਵੇਂਦਰਮ ਏਅਰਪੋਰਟ ਪੁੱਜਣ ਉਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਵੀ ਉਨ੍ਹਾਂ ਦਾ ਸਵਾਗਤ ਕਰਨ ਪੁੱਜੇ| ਰਾਹੁਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰ ਰਹੇ ਸਵੈ-ਸੇਵਕਾਂ ਨਾਲ ਮੁਲਾਕਾਤ ਵੀ ਕੀਤੀ| ਕੇਰਲ ਵਿੱਚ ਭਿਆਨਕ ਹੜ੍ਹ ਨੂੰ ਦੇਖਦੇ ਹੋਏ ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਆਪਣੀ ਇਕ ਮਹੀਨੇ ਦੀ ਤਨਖਾਹ ਲੋਕਾਂ ਦੀ ਮਦਦ ਲਈ ਦੇਣ| ਕਾਂਗਰਸ ਮੁਤਾਬਕ ਰਾਹੁਲ ਗਾਂਧੀ ਦੇ ਨਿਰਦੇਸ਼ ਉਤੇ ਕੇਰਲ ਨਾਲ ਲੱਗੇ ਰਾਜਾਂ ਦੀ ਪਾਰਟੀ ਇਕਾਈਆਂ ਅਤੇ ਭਾਰਤੀ ਨੌਜਵਾਨ ਕਾਂਗਰਸ ਦੇ ਅਧਿਕਾਰੀ ਅਤੇ ਵਰਕਰ ਕੇਰਲ ਵਿੱਚ ਲਗਾਤਾਰ ਰਾਹਤ ਕੰਮ ਵਿੱਚ ਲੱਗੇ ਹੋਏ ਹਨ|

VIA PUNJAB