- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜ਼ਿਲ੍ਹਾ ਸੰਗਰੂਰ ‘ਚ ਸਭ ਤੋਂ ਵੱਧ 10 ‘ਸਾਂਝੀਆਂ ਰਸੋਈਆਂ’ ਲੋੜਵੰਦਾਂ ਲਈ ਬਣੀਆਂ ਵਰਦਾਨ : ਘਨਸ਼ਿਆਮ ਥੋਰੀ
ਸੰਗਰੂਰ – ਪੰਜਾਬ ਸਰਕਾਰ ਵੱਲੋਂ ਮਹਿਜ਼ 10 ਰੁਪਏ ਵਿਚ ਪੌਸ਼ਟਿਕ ਭੋਜਨ ਮੁਹੱਈਆ ਕਰਾਉਣ ਲਈ ਸਾਲ 2017 ਵਿਚ ਸ਼ੁਰੂ ਕੀਤੀ ‘ਸਾਂਝੀ ਰਸੋਈ’ ਸਕੀਮ ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹ੍ਹਾ ਪ੍ਰਸ਼ਾਸਨ ਅਤੇ ਰੈੱਡ ਕ੍ਰਾਸ ਸੁਸਾਇਟੀ ਦੇ ਉਦਮ ਸਦਕਾ ਗਰੀਬਾਂ ਅਤੇ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ, ਜਿਸ ਦੀ ਸਫਲਤਾ ਬਦੌਲਤ ਜ਼ਿਲ੍ਹਾ ਸੰਗਰੂਰ ਮੌਜੂਦਾ ਸਮੇਂ ਵਿਚ 10 ਸਾਂਝੀਆਂ ਰਸੋਈਆਂ ਦੀਆਂ ਸੇਵਾਵਾਂ ਨਾਲ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਮੋਹਰੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ‘ਸਾਂਝੀ ਰਸੋਈ’ ਸਕੀਮ ਗਰੀਬ ਤੇ ਲੋੜਵੰਦਾਂ ਨੂੰ ਬਹੁਤ ਹੀ ਘੱਟ ਰੇਟ ‘ਤੇ ਪੌਸ਼ਟਿਕ ਭੋਜਨ ਮੁਹੱਈਆ ਕਰਾਉਣ ਦਾ ਨੇਕ ਉਪਰਾਲਾ ਹੈ ਤੇ ਅਹਿਮ ਗੱਲ ਇਹ ਹੈ ਕਿ ਜ਼ਿਲ੍ਹਾ ਸੰਗਰੂਰ ਵਿਚ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਵੱਧ 10 ਸਾਂਝੀਆਂ ਰਸੋਈਆਂ ਸਫਲਤਾਪੂਰਬਕ ਚੱਲ ਰਹੀਆਂ ਹਨ ਤੇ ਜ਼ਿਲ੍ਹੇ ਵਿਚ ਸਾਂਝੀਆਂ ਰਸੋਈਆਂ ਦੀ ਗਿਣਤੀ ਵਧਣ ਨਾਲ ਮਿਆਰੀ ਭੋਜਨ ਲੈਣ ਵਾਲਿਆਂ ਦੀ ਗਿਣਤੀ ਵਿਚ ਵੀ ਔਸਤਨ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਰਸੋਈਆਂ ਸਬ ਡਿਵੀਜ਼ਨ ਸੰਗਰੂਰ, ਧੂਰੀ, ਸੁਨਾਮ, ਭਵਾਨੀਗੜ੍ਹ, ਲਹਿਰਾ, ਮੂਨਕ, ਮਾਲੇਰਕੋਟਲਾ, ਦਿੜ੍ਹਬਾ ਤੇ ਅਹਿਮਦਗੜ੍ਹ ਤੋਂ ਇਲਾਵਾ ਸਬ-ਤਹਿਸੀਲ ਖਨੌਰੀ ਵਿਚ ਚੱਲ ਰਹੀਆਂ ਹਨ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਇਨ੍ਹ੍ਹਾਂ ਸਾਂਝੀਆਂ ਰਸੋਈਆਂ ਵਿਚ ਐਤਵਾਰ ਨੂੰ ਜਾਂ ਕਿਸੇ ਹੋਰ ਖਾਸ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਬਾਕੀ ਦਿਨ ਦੁਪਹਿਰ ਦੇ ਖਾਣੇ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਨਵੰਬਰ ਮਹੀਨੇ ਦੀ ਰਿਪੋਰਟ ਅਨੁਸਾਰ ਸੰੰਗਰੂਰ ਦੀ ਸਾਂਝੀ ਰਸੋਈ ਵਿਚ ਰੋਜ਼ਾਨਾ ਲਗਭਗ 123 ਥਾਲੀਆਂ ਤੇ ਨਵੰਬਰ ਮਹੀਨੇ ਵਿਚ ਔਸਤਨ 2970 ਥਾਲੀਆਂ ਮਿਆਰੀ ਖਾਣਾ ਪਰੋਸਿਆ ਗਿਆ। ਇਸੇ ਤਰ੍ਹਾਂ ਧੂਰੀ ਦੀ ਸਾਂਝੀ ਰਸੋਈ ਵਿਚ ਰੋਜ਼ਾਨਾ 70 ਤੇ ਨਵੰਬਰ ਮਹੀਨੇ ਵਿਚ ਔਸਤਨ 1820 ਥਾਲੀਆਂ, ਸੁਨਾਮ ਵਿਚ ਰੋਜ਼ਾਨਾ 86 ਤੇ ਨਵੰਬਰ ਮਹੀਨੇ ਵਿਚ ਔਸਤਨ 2247 ਥਾਲੀਆਂ, ਭਵਾਨੀਗੜ੍ਹ ਵਿਚ ਰੋਜ਼ਾਨਾ 81 ਅਤੇ ਮਹੀਨੇ ਵਿਚ ਔਸਤਨ 1947 ਥਾਲੀਆਂ, ਲਹਿਰਾ ਵਿਚ ਰੋਜ਼ਾਨਾ 147 ਤੇ ਮਹੀਨੇ ਵਿਚ ਔਸਤਨ 3822, ਮੂਨਕ ਵਿਚ ਰੋਜ਼ਾਨਾ 135 ਤੇ ਮਹੀਨੇ ਵਿਚ ਔਸਤਨ 3515, ਖਨੌਰੀ ਵਿਚ ਰੋਜ਼ਾਨਾ 118 ਤੇ ਮਹੀਨੇ ਵਿਚ 3092, ਮਾਲੇਰਕੋਟਲਾ ਵਿਚ ਰੋਜ਼ਾਨਾ 116 ਤੇ ਮਹੀਨੇ ਵਿਚ 3016 ਥਾਲੀਆਂ, ਦਿੜ੍ਹਬਾ ਵਿਚ ਰੋਜ਼ਾਨਾ 59 ਤੇ ਮਹੀਨੇ ਵਿਚ ਲਗਭਗ 1527 ਤੇ ਅਹਿਮਦਗੜ੍ਹ ਵਿਚ ਰੋਜ਼ਾਨਾ 230 ਤੇ ਨਵੰੰਬਰ ਮਹੀਨੇ ਵਿਚ ਲਗਭਗ 5776 ਥਾਲੀਆਂ ਖਾਣਾ ਪਰੋਸਿਆ ਗਿਆ ਹੈ। ਇਸ ਤਰ੍ਹ੍ਹਾਂ ਨਵੰਬਰ ਮਹੀਨੇ ਵਿਚ ਜ਼ਿਲ੍ਹੇ ਦੀਆਂ ਸਾਂਝੀਆਂ ਰਸੋਈਆਂ ਵਿਚ 29,732 ਥਾਲੀਆਂ ਭੋਜਨ ਪਰੋਸਿਆ ਗਿਆ। ਇਸ ਮੌਕੇ ਸੰਗਰੂਰ ਦੀ ਸਾਂਝੀ ਰਸੋਈ ਦੇ ਨਿਗਰਾਨ ਅਪਰ ਅਪਾਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਯਤਨਾਂ ਸਦਕਾ ਸੰਗਰੂਰ ਦੀ ਸਾਂਝੀ ਰਸੋਈ ਸਫਲਤਾਪੂਰਬਕ ਚੱਲ ਰਹੀ। ਐਸਡੀਐਮ ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ‘ਚ ਇਸ ਸਾਂਝੀ ਰਸੋਈ ਵਿਚ ਖਾਣੇ ਦੀ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਤੇ ਵੱਡੀ ਗਿਣਤੀ ਵਿਚ ਲੋੜਵੰਦ ਕਿਰਤੀ ਲੋਕ ਇਸ ਸਾਂਝੀ ਰਸੋਈ ਤੋਂ ਖਾਣੇ ਦਾ ਸਵਾਦ ਚੱਖਦੇ ਹਨ, ਜਿਨ੍ਹਾਂ ਦੇ ਬੈਠਣ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਜੁਲਾਈ 2017 ਤੋਂ ਸ਼ੁਰੂ ਹੋਈ ਇਸ ਸਾਂਝੀ ਰਸੋਈ ਵਿਚ ਹੁਣ ਤੱਕ 1,30,113 ਥਾਲੀਆਂ ਖਾਣਾ ਪਰੋਸਿਆ ਜਾ ਚੁੱਕਾ ਹੈ ਤੇ ਬਾਕੀ ਸਾਂਝੀਆਂ ਰਸੋਈਆਂ ਨੂੰ ਮਿਲਾ ਕੇ ਇਹ ਸੇਵਾ ਕਈ ਲੱਖ ਵਿਅਕਤੀਆਂ ਤੱਕ ਪੁੱਜੀ ਹੈ।


