- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
104 ਮੈਡੀਕਲ ਹੈਲਪਲਾਈਨ ਦੁਆਰਾ 471 ਨਸ਼ੇ ਦੇ ਆਦੀ ਮਰੀਜ਼ਾਂਨੂੰ ਇਲਾਜ ਮੁਹੱਈਆ ਕਰਵਾਇਆ
ਚੰਡੀਗੜ – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜੁਲਾਈ ਮਹੀਨੇ ਵਿੱਚ ਨਸ਼ੇ ਦੀ ਆਦਤ ਤੋਂ ਪੀੜਤ ਲਗਭਗ 471 ਮਰੀਜ਼ਾਂਨੂੰ 104 ਮੈਡੀਕਲ ਹੈਲਪਲਾਈਨ ਦੁਆਰਾ ਸਿਹਤ ਤੇ ਇਲਾਜ ਸੇਵਾਵਾਂਮੁਹੱਈਆ ਕਰਵਾਇਆ ਗਈਆਂਹਨ। ਇਸ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।ਸ੍ਰੀ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉ ਪ੍ਰੋਗਰਾਮ ਅਧੀਨ ਨੌਜਵਾਨਾਂਨੂੰ ਮਿਆਰੀ ਇਲਾਜ ਸੇਵਾਵਾਂਪ੍ਰਦਾਨ ਕਰਨ ਦੇ ਮੰਤਵ ਨਾਲ ਜਾਣਕਾਰੀ ਦੇਣ ਲਈ 104 ਹੈਲਪਲਾਈਨ ਸੇਵਾ 24 ਘੰਟੇ ਲਈ ਮੁਹੱਈਆ ਕਰਵਾਈ ਗਈ ਹੈ। ਉਹਨਾਂਕਿਹਾ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਹੁਣ ਨੌਜਵਾਨ ਆਪ ਅੱਗੇ ਆ ਕੇ ਨਸ਼ਾ ਛੁਡਾਉ ਕੇਂਦਰਾਂਵਿੱਚ ਦਾਖਲ ਹੋ ਰਹੇ ਹਨ ਅਤੇ ਹੁਣ ਨਸ਼ਾ ਪੀੜਤਾਂਪ੍ਰਤੀ ਸਮਾਜ ਦਾ ਹਾਂ-ਪੱਖੀ ਰਵੱਈਆ ਵੀ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂਕਿਹਾ ਕਿ 104 ਹੈਲਪਲਾਈਨ ਨੰਬਰ ਦੇ ਸਬੰਧਤ ਅਧਿਕਾਰੀਆਂਨੂੰ ਹਦਾਇਤਾਂਜਾਰੀ ਕੀਤੀਆਂਗਈਆਂਹਨ ਕਿ ਉਹ ਨਸ਼ਾ ਛੁਡਾਉ ਪ੍ਰੋਗਰਾਮ ਅਧੀਨ ਜਾਣਕਾਰੀ ਤੇ ਕਾਊਸਲਿੰਗ ਸਬੰਧਤ ਹਰੇਕ ਫੋਨ ਕਾਲ ਨੂੰ ਪਹਿਲ ਦੇ ਆਧਾਰ ‘ਤੇ ਤਵੱਜੋ ਦੇਣ।ਸਿਹਤ ਮੰਤਰੀ ਨੇ ਦੱਸਿਆ ਕਿ ਨਸ਼ੇ ਦੇ ਆਦੀ ਮਰੀਜ਼ਾਂਨੂੰ ਸਿਹਤਮੰਦ ਜਿੰਦਗੀ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਸਾਰੇ ਜਿਲਿਆਂਵਿੱਚ 104 ਹੈਲਪਲਾਈਨ ਨੰਬਰ ਦਾ ਪ੍ਰਚਾਰ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਉਹਨਾਂਕਿਹਾ ਕਿ ਹੁਣ ਕੋਈ ਵੀ ਵਿਅਕਤੀ ਇਸ ਮੈਡੀਕਲ ਹੈਲਪਲਾਈਨ ਸੇਵਾ ਦੁਆਰਾ ਨਸ਼ਾ ਛੁਡਾਉ ਪ੍ਰੋਗਰਾਮ ਦੀ ਮੁਕੰਮਲ ਜਾਣਕਾਰੀ ਹਾਸਿਲ ਕਰ ਸਕਦਾ ਹੈ।ਉਹਨਾਂਕਿਹਾ ਕਿ ਜੁਲਾਈ ਮਹੀਨੇ ਵਿੱਚ ਹੈਲਪਲਾਈਨ ਸੇਵਾ ਦੁਆਰਾ ਨਸ਼ਾ ਛੁਡਾਉ ਪ੍ਰੋਗਰਾਮ ਅਧੀਨ 70 ਮਰੀਜ਼ਾਂਦੀ ਸਫ਼ਲਤਾਪੂਰਨ ਕਾਊਸਲਿੰਗ ਕੀਤੀ ਗਈ ਹੈ ਅਤੇ ਅਗਸਤ ਮਹੀਨੇ ਵਿੱਚ ਹੈਲਪਲਾਈਨ ਨੰਬਰ ਸੇਵਾ ਦੁਆਰਾ ਨਸ਼ਾ ਛੁਡਾਉ ਕੇਂਦਰਾਂਤੇ ਓਓਏਟੀ ਕਲੀਨਿਕਾਂਵਿਖੇ ਮਰੀਜਾਂਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ।ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਸੂਬੇ ਦੇ ਹਰ ਪਿੰਡ ਵਿੱਚ ਇਲਾਜ ਦੀਆਂਸੇਵਾਵਾਂਪਹੁੰਚਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਨੇ ਹਰ ਕਮਿਊਨਿਟੀ ਹੈਲਥ ਸੈਂਟਰ ਵਿਖੇ ਓਓਏਟੀ ਕਲੀਨਿਕ ਖੋਲੇ ਜਾਣ ਦਾ ਫੈਸਲਾ ਕੀਤਾ ਹੈ ਜਿਸ ਲਈ ਇਹ ਲਾਜਮੀ ਹੋ ਜਾਂਦਾ ਹੈ ਕਿ ਮਿੱਥੇ ਸਮੇਂ ਵਿੱਚ ਹੈਲਪਲਾਈਨ ਸੇਵਾ ਦੁਆਰਾ ਹਰ ਸ਼ਿਕਾਇਤ ਅਤੇ ਪੜਤਾਲ ਨੂੰ ਜਲਦ ਹੱਲ ਕੀਤਾ ਜਾਵੇ ਤਾਂਜੋ ਆਮ ਜਨਤਾ ਦਾ ਸਰਕਾਰ ਦੁਆਰਾ ਚਲਾਈ ਜਾ ਰਹੀ ਲੋਕ ਪੱਖੀ ਸਕੀਮਾਂਵਿੱਚ ਵਿਸ਼ਵਾਸ ਕਾਇਮ ਹੋ ਸਕੇ।ਉਹਨਾਂਕਿਹਾ ਕਿ ਸਾਰੇ ਸਿਵਲ ਸਰਜਨਾਂਨੂੰ ਇਸ ਸਬੰਧੀ ਹਦਾਇਤਾਂਵੀ ਜਾਰੀ ਕੀਤੀਆਂਗਈਆਂਹਨ ਕਿ ਜੇਕਰ ਨਸ਼ਾ ਛੁਡਾਉ ਪ੍ਰੋਗਰਾਮ ਸਬੰਧੀ ਕਿਸੇ ਵੀ ਪੱਧਰ ‘ਤੇ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂਸਬੰਧਤ ਅਫ਼ਸਰ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ। ਸਿਹਤ ਮੰਤਰੀ ਨੇ ਸਮਾਜਿਕ ਸੰਸਥਾਵਾਂਨੂੰ ਅਪੀਲ ਕਰਦਿਆਂਕਿਹਾ ਕਿ ਉਹ ਸੂਬੇ ਦੇ ਵਿਕਾਸ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਰਾਜ ਸਰਕਾਰ ਦੁਆਰਾ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੱਧ-ਚੜ ਕੇ ਹਿੱਸਾ ਲੈਣ ਅਤੇ ਨੌਜਵਾਨਾਂਨੂੰ ਸਰਕਾਰ ਦੁਆਰਾ ਇਲਾਜ ਸਬੰਧੀ ਮੁਫ਼ਤ ਸੇਵਾਵਾਂਤੋਂ ਜਾਣੂ ਕਰਵਾਉਣ।


