- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
11 ਘੀ ਉਤਪਾਦਕ ਇਕਾਈਆਂ ਦੇ ਲਾਇਸੈਂਸ ਰੱਦ: ਪੰਨੂ
ਚੰਡੀਗੜ੍ਹ – ਫੂਡ ਸੇਫਟੀ ਦੀਆਂ ਟੀਮਾਂ ਨੇ ਵਾਜਿਬ ਲਾਇਸੈਂਸ ਤੋਂ ਬਿਨਾਂ ਭੋਜਨ ਪਕਾਉਣ ਵਾਲੇ ਮਾਧਿਅਮ(ਕੁਕਿੰਗ ਮੀਡੀਅਮ) ਦਾ ਉਤਪਾਦਨ ਕਰਨ ਵਾਲੀਆਂ 11 ਘੀ ਉਤਪਾਦਕ ਇਕਾਈਆਂ ਦਾ ਪਰਦਾਫਾਸ਼ ਕਰਕੇ ਲਾਇਸੈਂਸ ਰੱਦ ਕੀਤੇ ਹਨ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ , ਪੰਜਾਬ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਦਿੱਤੀ।ਸ੍ਰੀ ਪੰਨੂ ਨੇ ਦੱਸਿਆ ਕਿ ਘੀ ਦੇ ਉਤਪਾਦਨ ਲਈ ਫਰਮਾਂ ਨੂੰ ਸੂਬਾ ਸਰਕਾਰ ਪਾਸੋਂ ਇੱਕ ਲਾਇਸੈਂਸ ਲੈਣਾ ਲੋੜੀਂਦਾ ਹੁੰਦਾ ਹੈ । ਪਰ ਭੋਜਨ ਪਕਾਉਣ ਵਾਲੇ ਮਾਧਿਅਮ ਜਿਨਾਂ ਵਿੱਚ ਬਨਸਪਤੀ ਤੇਲਾਂ ਅਤੇ ਦੁਧ ਦੀ ਫੈਟ ਨੂੰ ਮਿਲਾਇਆ ਜਾਂਦਾ ਹੈ, ਲਈ ਕੇਂਦਰੀ ਏਜੰਸੀ ਤੋਂ ਪ੍ਰੋਪਰਾਇਟ੍ਰੀ ਕੈਟਗਰੀ ਤਹਿਤ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਵੱਲੋਂ ਪ੍ਰੋਪਰਾਇਟ੍ਰੀ ਕੈਟਗਰੀ ਵਾਲੇ ਲਾਇਸੈਂਸ ਤਦ ਦਿੱਤੇ ਜਾਂਦੇ ਹਨ ਜਦੋਂ ਮਿਲਾਏ ਗਏ ਤੱਤਾਂ ਦੀ ਮਿਕਦਾਰ ਲੋੜੀਂਦੇ ਮਾਪਦੰਡਾਂ ਮੁਤਾਬਕ ਪਾਈ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾਉਣ ਵਾਲੇ ਉਤਪਾਦਕ ਨਾ ਕੇਵਲ ਨਿਯਮਾਂ ਦੀ ਉਲੰਘਣਾ ਕਰਦੇ ਹਨ ਸਗੋਂ ਦੇਸੀ ਘੀ ਉਤਪਾਦਨ ਦੇ ਨਾਂ ਹੇਠ ਅਜਿਹਾ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾ ਕੇ ਲੋਕਾਂ ਅਤੇ ਫੂਡ ਸੇਫਟੀ ਦੀਆਂ ਟੀਮਾਂ ਨੂੰ ਗੁਮਰਾਹ ਕਰਦੇ ਹਨ।ਸ੍ਰੀ ਪੰਨੂ ਨੇ ਦੱਸਿਆ ਕਿ ਕਿਉਂ ਜੋ ਇਨ੍ਹਾਂ ਫਰਮਾਂ ਕੋਲ ਘੀ ਦੇ ਉਤਪਾਦਨ ਦਾ ਲਾਇਸੈਂਸ ਸੀ ਪਰ ਇਹ ਕੁਕਿੰਗ ਮੀਡੀਅਮ ਦਾ ਉਤਪਾਦਨ ਕਰਦੇ ਪਾਏ ਗਏ ਇਸ ਲਈ ਇਨ੍ਹਾਂ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਕਤ ਫਰਮਾਂ ਵੱਲੋਂ ਸੰਤੁਸ਼ਟੀਪੂਰਨ ਜਵਾਬ ਨਾ ਮਿਲਣ ਕਰਕੇ ਇਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਤਾਂ ਜੋ ਇਹ ਫਰਮਾਂ ਆਪਣੇ ਲਾਇਸੈਂਸਾਂ ਦੀ ਦੁਰਵਰਤੋਂ ਨਾ ਕਰ ਸਕਣ। ਇਹ ਉਦੋਂ ਤੱਕ ਕੁਕਿੰਗ ਮੀਡੀਅਮ ਦਾ ਉਤਪਾਦਨ/ਵਿਕਰੀ ਨਹੀਂ ਕਰ ਸਕਦੇ ਜਦੋਂ ਤੱਕ ਨਿਰਧਾਰਤ ਸ੍ਰੇਣੀ ਅਧੀਨ ਲੋੜੀਂਦਾ ਲਾਇਸੈਂਸ ਪ੍ਰਾਪਤ ਨਾ ਕਰ ਲੈਣ।ਜਿਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਹੋਏ ਹਨ ਉਨ੍ਹਾਂ ਵਿਚੋਂ ਜ਼ਿਲ੍ਹਾਂ ਬਡਿੰਠਾ ਦੀਆਂ 8 ਫਰਮਾਂ ਜਿਵੇਂ ਨਿਊ ਐਸ.ਕੇ. ਐਗਰੋ ਇੰਡਸਟਰੀ, ਅਸ਼ੋਕਾ ਐਗਰੋ, ਅਨਮੋਲ ਫੂਡ ਰਾਮਪੁਰਾ ਫੂਲ, ਸ੍ਰੀ ਬਾਲਾਜੀ ਟੇ੍ਰਡਿੰਗ, ਬੀ.ਐਸ ਐਗਰੋ, ਗੋਇਲ ਸੰਨਜ਼, ਏ.ਆਰ ਐਗਰੋ ਇੰਡਸਟਰੀ ਅਤੇ ਮੈਰੀ ਐਗਰੋ ਅਤੇ ਜ਼ਿਲ੍ਹਾ ਮਾਨਸਾ ਤੋਂ ਗਣੇਸ਼ ਐਗਰੋ ਫੂਡਜ਼ ਤੇ ਸ੍ਰੀ ਿਸ਼ਨਾ ਫੂਡਜ਼ ਅਤੇ ਬਰਨਾਲਾ ਦੀ ਜੁਗਲ ਕਿਸ਼ੋਰ ਐਂਡ ਕੰਪਨੀ ਸ਼ਾਮਲ ਹਨ


