- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
2 ਨੌਜਵਾਨ ਨਸ਼ੀਲੀਆਂ ਗੋਲੀਆਂ ਅਤੇ ਟੀਕਿਆ ਸਮੇਤ ਕਾਬੂ
ਬਲਾਚੌਰ – ਸਬ ਡਵੀਜ਼ਨ ਬਲਾਚੌਰ ਵਿੱਚ ਨੌਜਵਾਨਾਂ ਨੂੰ ਬਿਨਾਂ ਕਿਸੇ ਖੌਫ ਨਸ਼ੀਲੀਆਂ ਗੋਲੀਆਂ ਅਤੇ ਟੀਕਿਆ ਦੀ ਹੋ ਰਹੀ ਸਪਲਾਈ ਕਾਰਨ ਪੁਲਿਸ ਉਪਰ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਰਹੇ ਸਨ ।ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਪੁਲਿਸ ਤੇ ਉਠ ਰਹੀਆਂ ਉਗਲਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਹਨਾਂ ਨਗਰ ਕੌਸਲ ਬਲਾਚੌਰ ਦੇ ਪਿੰਡ ਮਹਿੰਦੀਪੁਰ ਦੇ ਇੱਕ ਮੈਡੀਕਲ ਪ੍ਰੈਕਟੀਸਨਰ ਅਤੇ ਉਸ ਦੇ ਸਹਾਇਕ ਨੂੰ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ। ਪੁਲਿਸ ਥਾਣਾ ਸਿਟੀ ਬਲਾਚੌਰ ਦੇ ਮੁੱਖੀ ਇੰਸਪੈਟਰ ਅਜੇ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਏਐਸਆਈ ਸਤਨਾਮ ਸਿੰਘ , ਏਐਸਆਈ ਵਰਿੰਦਰ ਕੁਮਾਰ, ਏਐਸਆਈ ਬਲਵਿੰਦਰ ਸਿੰਘ, ਹਵਾਲਦਾਰ ਅਨੀਸ ਕੁਮਾਰ, ਸਿਪਾਹੀ ਰਾਹੁੱਲ ਚੌਧਰੀ ਭੇੜੇ ਅਨਸਰਾਂ ਅਤੇ ਸੱ ਦੀ ਤਲਾਸ ਵਿੱਚ ਟੀ-ਪੁਆਇੰਟ ਪਿੰਡ ਮਹਿੰਦੀਪੁਰ ਮੇਨ ਹਾਈਵੇ (ਬਲਾਚੌਰ-ਫਗਵਾੜਾ) ਨੇੜੇ ਕਨਾਲ ਵਿਊ ਰੈਸਟੋਰੈਟ ਬਲਾਚੌਰ ਪੁੱਜੀ ਤਾਂ ਉਹਨਾਂ ਨੂੰ ਵੇਖਕੇ ਦੋ ਸੱ ਨੌਜਵਾਨ ਭੱਜਣ ਦੀ ਤਾਕ ਵਿੱਚ ਸਨ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਹਨਾਂ ਦੇ ਹੱਥਾ ਵਿੱਚ ਫੜੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੋਈ ਨਸ਼ੀਲਾ ਪ੍ਰਦਾਰਥ ਹੋਣ ਦਾ ਖਦਸਾ ਹੋਇਆ ਤਾਂ ਤੁਰੰਤ ਡੀਐਸਪੀ (ਹੈਡਕੁਆਟਰ) ਨਵਾਂਸ਼ਹਿਰ ਕੈਲਾਸ਼ ਚੰਦਰ ਨੂੰ ਸੂਚਿਤ ਕੀਤਾ ਤੇ ਤਲਾਸ਼ੀ ਲੈਣ ’ਤੇ ਭਾਰੀ ਗਿਣਤੀ ’ਚ ਨਸ਼ੀਲੀਆਂ ਗੋਲੀਆਂ ਅਤੇ ਟੀਕੇ ਬ੍ਰਾਮਦ ਹੋਏ।


