228 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਦੋਸ਼ੀ ਕਾਬੂ

ਬਠਿੰਡਾ – ਸੀ.ਆਈ.ਏ ਸਟਾਫ-2 ਟੀਮ ਨੇ ਅਵੈਧ ਸ਼ਰਾਬ ਦੀ ਤਸਕਰੀ ਕਰਨ ਵਾਲੇ 1ਦੋਸ਼ੀ ਵਿਅਕਤੀ ਨੂੰ ਅਵੈਧ ਸ਼ਰਾਬ ਸਣੇ ਗ੍ਰਿਫਤਾਰ ਕਿੱਤਾ ਹੈ। ਜਾਣਕਾਰੀ ਅਨੁਸਾਰ ਸੀ.ਆਈ.ਏ ਟੀਮ ਨੂੰ ਸੂਚਨਾ ਮਿਲੀ ਸੀ ਕਿ ਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗਿੱਲ ਖ਼ੁਰਦ ਜ਼ਿਲਾ ਬਠਿੰਡਾ ਜੋ ਅਵੈਧ ਸ਼ਰਾਬ ਦੀ ਤਸਕਰੀ ਕਰਦਾ ਹੈ ਜਿਸਨੂੰ ਸੂਚਨਾ ਦੇ ਆਧਾਰ ਤੇ ਨਾਕਬੰਦੀ ਦੌਰਾਨ 19 ਪੇਟੀਆਂ ਕੁੱਲ 228 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਸਣੇ ਕਾਬੂ ਕਰ ਲਿਆ ਹੈ। ਪੁਲਿਸ ਟੀਮ ਨੇ ਦੋਸ਼ੀ ਵਿਅਕਤੀ ਤੇ ਥਾਣਾ ਬਲਿਆਂਵਾਲੀ ਵਿਖੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ।

VIA PUNJAB