- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
38 ਟੈਸਟ ਮੈਚਾਂ ਵਿੱਚ 38 ਤਬਦੀਲੀਆਂ ਬਹੁਤ ਜ਼ਿਆਦਾ: ਹਰਭਜਨ
ਨਾਟਿੰਘਮ – ਭਾਰਤ ਦੇ ਮਾਹਰ ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ 38 ਟੈਸਟ ਮੈਚਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ ਵਿਰਾਟ ਕੋਹਲੀ ਦੀ ਟੀਮ ਜੇਕਰ ਨਤੀਜੇ ਦੇ ਰਹੀ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਭਾਰਤ ਨੇ ਕੋਹਲੀ ਦੀ ਕਪਤਾਨੀ ਵਿੱਚ 38 ਟੈਸਟ ਮੈਚਾਂ ਵਿੱਚ 38 ਵੱਖ-ਵੱਖ ਖਿਡਾਰੀਆਂ ਨਾਲ ਕੰਮ ਕੀਤਾ ਹੈ। ਹਰਭਜਨ ਨੇ ਕਿਹਾ, ‘‘ਨਿੱਜੀ ਤੌਰ ’ਤੇ ਮੇਰਾ ਮੰਨਣਾ ਹੈ ਕਿ 38 ਟੈਸਟਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ ਹਰ ਕਪਤਾਨ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਅਤੇ ਹਰ ਟੀਮ ਦੀ ਲੋੜ ਵੱਖਰੀ ਹੁੰਦੀ ਹੈ। ਲੋੜ ਅਨੁਸਾਰ ਖਿਡਾਰੀ ਚੁਣੇ ਜਾਂਦੇ ਹਨ ਅਤੇ ਇਹ ਰਣਨੀਤੀ ਉਸ ਦੇ ਲਈ ਢੁਕਵੀਂ ਸਾਬਤ ਹੋ ਰਹੀ ਹੈ।’’ ਉਸ ਨੇ ਕਿਹਾ, ‘‘ਵਿਰਾਟ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਉਹ ਜਿੱਤਣ ਲਈ ਖੇਡਦਾ ਹੈ, ਹਾਲਾਤ ਚਾਹੇ ਜੋ ਵੀ ਹੋਣ।’’


