40 ਲੱਖ ਤੱਕ ਦੇ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਜੀ.ਐਸ.ਟੀ. ਰਜਿਸਟ੍ਰੇਸ਼ਨ ਤੋਂ ਛੋਟ

ਨਵੀਂ ਦਿਲੀ – ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਮੋਦੀ ਸਰਕਾਰ ਨੇ ਵਪਾਰੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਵਡੀ ਰਾਹਤ ਦਿਤੀ ਹੈ। ਵੀਰਵਾਰ ਨੂੰ ਜੀ.ਐਸ.ਟੀ. ਕੌਂਸਲ ਬੈਠਕ ਵਿਚ ਉਨ੍ਹਾਂ ਵਪਾਰੀਆਂ ਨੂੰ ਵਸਤੂ ਤੇ ਸੇਵਾ ਕਰ ਲਈ ਰਜਿਸਟ੍ਰੇਸ਼ਨ ਕਰਵਾਉਣ ਤੋਂ ਛੋਟ ਦੇ ਦਿਤੀ ਹੈ, ਜਿਨ੍ਹਾਂ ਦਾ ਸਾਲਾਨਾ ਖ਼ਰਚਾ (ਟਰਨਓਵਰ) 40 ਲਖ ਰੁਪਏ ਤੋਂ ਘਟ ਹੁੰਦਾ ਹੈ। ਪਹਿਲਾਂ ਇਹ ਹਦ ਸਿਰਫ 20 ਲਖ ਰੁਪਏ ਸੀ। ਕੰਪੋਜ਼ੀਸ਼ਨ ਸਕੀਲ ਲਈ ਵੀ ਸਾਲਾਨਾ ਖ਼ਰਚਾ ਹਦ ਇਕ ਕਰੋੜ ਰੁਪਏ ਤੋਂ ਵਧਾ ਕੇ ਡੇਢ ਕਰੋੜ ਰੁਪਏ ਕਰ ਦਿਤੀ ਗਈ ਹੈ।

VIA PUNJAB