5 ਟੈਸਟ ਨਹੀਂ ਖੇਡ ਸਕਦੇ ਸਾਰੇ ਤੇਜ਼ ਗੇਂਦਬਾਜ਼ : ਬ੍ਰਾਡ

ਲੰਡਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਟੈਸਟ ਲੜੀ ਵਿਚ ਉਸ ਨੂੰ ਅਤੇ ਜੇਮਸ ਐਂਡਰਸਨ ਨੂੰ ਰੋਟੇਟ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੇ ਕੰਮ ਵਿਚ ਸੰਤੁਲਨ ਬਣਾਇਆ ਜਾ ਸਕੇ। ਬ੍ਰਾਡ ਨੇ ਕਿਹਾ ਇਹ ਟਾਸ, ਪਿੱਚਾਂ ਤੇ ਕਾਰਜਭਾਰ ‘ਤੇ ਨਿਰਭਰ ਕਰੇਗਾ। ਜੇਕਰ 250 ਓਵਰਾਂ ਦੇ ਦੋ ਟੈਸਟ ਹੋ ਗਏ ਤਾਂ ਇਹ ਸੋਚਣਾ ਮੁਸ਼ਕਿਲ ਹੈ ਕਿ ਸਾਰੇ ਤੇਜ਼ ਗੇਂਦਬਾਜ਼ ਛੇ ਹਫਤਿਆਂ ਵਿਚ 5 ਟੈਸਟ ਖੇਡਣਗੇ। ਉਸ ਨੇ ਕਿਹਾ ਜਦੋਂ ਪਿੱਚ ਸਪਾਟ ਹੋਵੇ ਤੇ ਸਪਿਨਰ ਕਾਫੀ ਕੰਮ ਕਰ ਰਹੇ ਹੋਣ ਤਾਂ ਤੁਹਾਨੂੰ ਇੰਨੀ ਗੇਂਦਬਾਜ਼ੀ ਨਹੀਂ ਕਰਨੀ ਪੈਂਦੀ ਪਰ ਜਦੋਂ ਗੇਂਦ ਰਿਵਰਸ ਸਵਿੰਗ ਲੈ ਰਹੀ ਹੋਵੇ ਤੇ ਪਿੱਚ ਹਰੀ-ਭਰੀ ਹੋਵੇ ਤਾਂ ਕਈ ਵਾਰ ਤੁਹਾਡਾ ਕੰਮ ਕਈ ਗੁਣਾ ਵਧ ਜਾਂਦਾ ਹੈ। ਉਸ ਨੇ ਇਹ ਵੀ ਕਿਹਾ ਕਿ ਟੀਮ ਮੈਨੇਜਮੈਂਟ ਪਹਿਲਾਂ ਹੀ ਸੂਚਿਤ ਕਰ ਚੁੱਕੀ ਹੈ ਕਿ ਤੇਜ਼ ਗੇਂਦਬਾਜ਼ਾਂ ਦੀ ਰੋਟੇਸ਼ਨ ਕੀਤੀ ਜਾਵੇਗੀ।

VIA PUNJAB