50 ਕਿੱਲੋ ਭੁੱਕੀ ਸਮੇਤ ਦੋ ਕਾਬੂ

ਕੀਰਤਪੁਰ ਸਾਹਿਬ – ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਦੁਆਰਾ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਭੁੱਕੀ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਬਲਵੀਰ ਚੰਦ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਥਾਣਾ ਮੁਖੀ ਸੰਨੀ ਖੰਨਾ ਦੇ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਾਲ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੇ ਸਨ।ਇਸ ਦੌਰਾਨ ਖਾਸ ਮੁਖਬਰ ਕੋਲੋਂ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਕੇ ਦੋ ਵਿਅਕਤੀ ਭੁੱਕੀ ਦੀ ਤਸਕਰੀ ਕਰਨ ਲਈ ਇਲਾਕੇ ਵਿੱਚ ਘੁੰਮ ਰਹੇ ਹਨ, ਗਸ਼ਤ ਕਰਨ ਦੇ ਦੌਰਾਨ ਦੋ ਵਿਅਕਤੀ ਪਿੰਡ ਡਾਢੀ ਦੇ ਨਜ਼ਦੀਕ ਮੋਟਰਸਾਈਕਲ ਉੱਤੇ ਆ ਰਹੇ ਸਨ ਤੇ ਜਿਵੇਂ ਹੀ ਪੁਲਸ ਪਾਰਟੀ ਨੂੰ ਦੇਖਿਆ ਘਬਰਾ ਕੇ ਪਿੱਛੇ ਮੁੜਨ ਲੱਗੇ ਤਾਂ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 50 ਕਿੱਲੋ 500 ਗ੍ਰਾਮ ਭੁੱਕੀ ਬਰਾਮਦ ਕੀਤੀ ਗਈ। ਆਰੋਪੀ ਵਿਅਕਤੀਆਂ ਦੀ ਪਹਿਚਾਣ ਪਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਰਸੀਦਪੁਰ ਥਾਣਾ ਚਮਕੌਰ ਸਾਹਿਬ ਤੇ ਗੁਰਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਸ਼ਾਹਪੁਰ ਥਾਣਾ ਕੁਰਾਲੀ ਦੇ ਰੂਪ ਵਜੋਂ ਹੋਈ ਹੈ ਦੋਨਾਂ ਦੇ ਵਿਰੁੱਧ 15-61-85 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅੱਜ ਮਾਣਯੋਗ ਅਦਾਲਤ ਸ੍ਰੀ ਅਨੰਦਪੁਰ ਸਾਹਿਬ ‘ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਤੇ ਤਫਤੀਸ਼ ਜਾਰੀ ਹੈ।

VIA PUNJAB