550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਹਰਿਆਣਾ ’ਚ ਜਨ ਜਾਗਰਣ ਯਾਤਰਾ ਕਢੀ ਜਾਵੇਗੀ : ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੂਰੇ ਸੂਬੇ ਵਿਚ ਇਕ ਜਨ ਜਾਗਰਣ ਯਾਤਰਾ ਵੀ ਕਢੀ ਜਾਵੇਗੀ ਜੋ ਕਿ ਉਨਾਂ ਥਾਵਾਂ ਤੋਂ ਹੋ ਕੇ ਗੁਜਰੇਗੀ ਜਿਨਾਂ-ਜਿਨਾ ਥਾਵਾਂ ‘ਤੇ ਗੁਰੂ ਨਾਨਕ ਦੇਵ ਜੀ ਨੇ ਚਰਣ ਰਖੇ ਸਨ? ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਇਕ ‘ਐਪ‘ ਬਣਾਈ ਜਾਵੇਗੀ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ ਮਿਲੇਗੀ। ਮੁਖ ਮੰਤਰੀ ਅਜ ਕੁਰੂਕਸ਼ੇਤਰ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬੁ ਨੂੰ ਮਨਾਉਣ ਲਈ ਗਠਨ ਕੀਤੀ ਗਈ ਆਯੋਜਨ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

VIA PUNJAB