8 ਫ਼ਰਵਰੀ ਨੂੰ ਕੌਮੀ ਕਰਮੀ ਮੁਕਤ ਦਿਵਸ ਮਨਾਇਆ ਜਾਵੇਗਾ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ 8 ਫ਼ਰਵਰੀ ਨੂੰ ਕੌਮੀ ਕਰਮੀ ਮੁਕਤ ਦਿਵਸ ‘ਤੇ 1 ਤੋਂ 19 ਸਾਲ ਵਰਗਾਂ ਦੇ ਬੱਚਿਆਂ ਨੂੰ ‘ਆਂਤ ਦੇ ਕੀੜਿਆਂ ਦਾ ਰੋਗ’ ਤੋਂ ਮੁਕਤ ਕਰਨ ਲਈ ਦਵਾਈ ਖਵਾਈ ਜਾਵੇਗੀ| ਇਸ ਦੇ ਲਈ ਰਾਜ ਦੇ 93 ਲੱਖ ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਹੈ|
ਇਸ ਸਬੰਧ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਲਈ| ਉਨਾ ਨੇ ਕਿਹਾ ਕਿ ਕਈ ਕਾਰਨਾਂ ਤੋਂ 8 ਫ਼ਰਵਰੀ ਨੂੰ ਦਵਾਈ ਐਲਬੈਂਡਾਜੋਲ ਲੈਣ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ ਲਈ 14 ਫ਼ਰਵਰੀ ਨੂੰ ਮਾਪ-ਅੱਪ ਰਾਊਂਡ ਹੋਵੇਗਾ| ਇਸ ਨਾਲ ਬਾਕੀ ਬੱਚਿਆਂ ਨੂੰ ਦਵਾਈ ਦਿੱਤੀ ਜਾਵੇਗੀ| ਉਨਾਂ ਨੇ ਦਸਿਆ ਕਿ ਇਸ ਦੇ ਲਈ ਸਰਕਾਰ ਰਾਜ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ| ਇਹ ਖੁਰਾਕ 15,000 ਤੋਂ ਵੱਧ ਸਰਕਾਰੀ ਸੰਸਥਾਵਾਂ ਵਿਚ ਕੇਂਦਰੀ ਸਕੂਲ, ਨਵੋਦਯ ਸਕੂਲ, ਸਰਕਾਰੀ ਸਕੂਲ, ਤਕਨੀਕੀ ਕਾਲਜ, ਕਰੀਬ 26,000 ਆਂਗਨਵਾੜੀ ਕੇਂਦਰਾਂ, ਕਰੀਬ 8,000 ਪ੍ਰਾਈਵੇਟ ਸਕੂਲਾਂ ਸਮੇਤ ਨਹਿਰੂ ਯੁਵਾ ਕੇਂਦਰਾਂ, ਪੰਚਾਇਤ ਰਾਜ ਸੰਸਥਾਵਾਂ, ਹੋਟਲਾਂ, ਐਨ.ਸੀ.ਸੀ., ਸਕਾਊਟ ਸਮੇਤ ਹੋਰ ਸੰਸਥਾਵਾਂ ਵਿਚ ਬੱਚਿਆਂ ਨੂੰ ਇਹ ਦਵਾਈ ਦਿੱਤੀ ਜਾਵੇਗੀ| ਉਨਾਂ ਨੇ ਕਿਹਾ ਕਿ ਪਿਛਲੀ ਅਗਸਤ 2018 ਵਿਚ ਦਿੱਤੀ ਗਈ ਦਵਾਈ ਦੇ ਰਾਊਂਡ ਵਿਚ ਵਿਭਾਗ ਨੇ 77.8 ਲੱਖ ਬੱਚਿਆਂ ਨੂੰ ਦਵਾਈ ਦਿੱਤੀ ਗਈ ਸੀ, ਜਦੋਂ ਕਿ ਇਸ ਵਾਰ ਦਾ ਟੀਚਾ ਵੱਡਾ ਹੈ| ਇਸ ਕੰਮ ਵਿਚ ਵਿਭਾਗ ਦੇ ਆਸ਼ਾ ਵਰਕਰ ਅਤੇ ਹੋਰ ਕਰਮਚਾਰੀ ਉਕਤ ਟੀਚੇ ਨੂੰ ਪੂਰਾ ਕਰਨ ਵਿਚ ਸਹਿਯੋਗ ਕਰਨਗੇ|ਇਸ ਮੌਕੇ ‘ਤੇ ਕੌਮੀ ਸਿਹਤ ਮਿਸ਼ਨ ਦੀ ਪ੍ਰਬੰਧਨ ਨਿਦੇਸ਼ਕ ਅਮਨੀਤ ਪੀ. ਕੁਮਾਰ, ਸਿਹਤ ਮਹਾਨਿਦੇਸ਼ਕ ਡਾ. ਸਤੀਸ਼ ਅਗਰਵਾਲ ਸਮੇਤ ਵਿਭਾਗਾਂ ਦੇ ਅਨੇਕ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|

VIA PUNJAB