- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
’84 ਸਿੱਖ ਕਤਲੇਆਮ : ਗਵਾਹ ਨੇ ਕੀਤੀ ਸਜਣ ਕੁਮਾਰ ਦੀ ਪਹਿਚਾਣ
ਅਦਾਲਤ ’ਚ ਸੱਜਣ ਕੁਮਾਰ ਦੇ ਛੁੱਟੇ ਪਸੀਨੇ
ਨਵੀਂ ਦਿਲੀ – 1984 ਦੇ ਸਿਖ ਕਤਲੇਆਮ ਮਾਮਲੇ ਵਿਚ ਗਵਾਹ ਬੀਬੀ ਚਾਮ ਕੌਰ ਨੇ ਅੱਜ ਅਦਾਲਤ ਵਿੱਚ ਦੋਸ਼ੀ ਵਜੋਂ ਕਾਂਗਰਸੀ ਆਗੂ ਸਜਣ ਕੁਮਾਰ ਦੀ ਪਹਿਚਾਣ ਕਰ ਲਈ ਹੈ।ਇਸ ਮਾਮਲੇ ਦੀ ਸੁਣਵਾਈ ਦਿਲੀ ਦੀ ਪਟਿਆਲਾ ਕੋਰਟ ਵਿਚ ਚਲ ਰਹੀ ਹੈ। ਗਵਾਹ ਨੇ ਅਜ ਅਦਾਲਤ ਵਿਚ ਸਜਣ ਕੁਮਾਰ ਦੀ ਪਹਿਚਾਣ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ ਨਵੰਬਰ 84 ਦੇ ਕਤਲੇਆਮ ਸਮੇਂ ਸੱਜਣ ਕੁਮਾਰ ਇੱਕ ਗੁੰਡਾ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਖਿਲਾਫ ਹਿੰਸਾ ਲਈ ਉਕਸਾ ਰਿਹਾ ਸੀ। ਇਸ ਗਵਾਈ ਕਾਰਨ ਸੱਜਣ ਕੁਮਾਰ ਦੇ ਅਦਾਲਤ ਵਿੱਚ ਪਸੀਦੇ ਛੁੱਟ ਗਏ। ਸੱਜਣ ਕੁਮਾਰ ਦੇ ਵਕੀਲਾਂ ਦੀ ਫੌਜ ਨੇ ਬੀਬਾ ਚਾਮ ਕੌਰ ਨੂੰ ਸਵਾਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਉਨ੍ਹਾਂ ਦੇ ਸਹਿਯੋਗੀ ਹਾਜ਼ਰ ਸਨ। ਕਮੇਟੀ ਦੇ ਵਕੀਲਾਂ ਵੱਲੋਂ ਹੀ ਇਹ ਕੇਸ ਲੜਿਆ ਜਾ ਰਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ। ਗਵਾਹ ਚਾਮ ਕੌਰ ਤੋਂ ਸਵਾਲ ਜਵਾਬ ਪੁਛੇ ਗਏ ਜਿਸ ’ਚ ਚਾਮ ਕੌਰ ਨੇ ਸਜਣ ਕੁਮਾਰ ਨੂੰ ਪਹਿਚਾਣਦਿਆਂ ਸਜਣ ਕੁਮਾਰ ‘ਤੇ ਨਵੰਬਰ 1984 ਸਮੇਂ ਭੀੜ ਨੂੰ ਭੜਕਾਉਣ ਦੇ ਇਲਜ਼ਾਮ ਲਾਏ ਗਏ। ਇਸ ਦੌਰਾਨ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨਾਲ ਕਲ ਪਟਿਆਲਾ ਹਾਊਸ ਕੋਰਟ ਵਿਖੇ ਹੋਈ ਬਦਸਲੂਕੀ ਨੂੰ ਕਮੇਟੀ ਨੇ ਮੰਦਭਾਗਾ ਅਤੇ ਕੌਮ ਨਾਲ ਧਕਾ ਕਰਾਰ ਦਿਤਾ ਹੈ।


