ਪ੍ਰੋ ਕਬੱਡੀ ਲੀਗ: ਯੂਪੀ ਵੱਲੋਂ ਪਟਨਾ ਚਿੱਤ

ਪੰਚਕੂਲਾ – ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਵਿਚ ਯੂਪੀ ਦੀ ਯੋਧਾ ਟੀਮ ਨੇ ਪਟਨਾ ਦੀ ਪਾਈਰੇਟਸ ਨੂੰ 47-31 ਅੰਕਾਂ ਨਾਲ ਹਰਾਇਆ। ਲੀਗ ਦੇ ਕੁੱਝ ਮੈਚ ਇੱਥੇ ਤਾਊ ਦੇਵੀ ਲਾਲ ਸਟੇਡੀਅਮ ਦੇ ਹਾਲ ਵਿਚ ਖੇਡ ਜਾ ਰਹੇ ਹਨ। ਯੋਧਾ ਦੇ ਧਾਵੀ ਪ੍ਰਸ਼ਾਂਤ ਅਤੇ ਪਟਨਾ ਦੇ ਮਨਜੀਤ ਨੇ ਦਸ-ਦਸ ਅੰਕ ਲਏ। ਇੱਕ ਹੋਰ ਮੈਚ ਜੈਪੁਰ ਪਿੰਕ ਪੈਂਥਰਜ਼ ਅਤੇ ਯੂ ਮੁੰਬਾ ਵਿਚਾਲੇ ਬਰਾਬਰ ਰਿਹਾ। ਦੋਵਾਂ ਟੀਮਾਂ ਨੇ 35-35 ਦਾ ਸਕੋਰ ਬਣਾਇਆ। ਪੈਂਥਰ ਦੇ ਕਪਤਾਨ ਦੀਪਕ ਨਿਵਾਸ ਹੁੱਡਾ ਅਤੇ ਮੁੰਬਾ ਦੇ ਸਿਧਾਰਥ ਦੇਸਾਈ ਨੇ ਦਸ-ਦਸ ਅੰਕਾਂ ਦਾ ਸਕੋਰ ਪੂਰਾ ਕੀਤਾ। ਸਿਧਾਰਥ ਨੂੰ ਸੱਤ ਅੰਕ ਪੈਂਥਰਜ਼ ਦੀ ਗ਼ਲਤੀ ਨਾਲ ਮਿਲੇ। ਸਿਧਾਰਥ ਤੋਂ ਇਲਾਵਾ ਰੋਹਿਤ ਬਾਲਆਨ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਮੈਚ ਖ਼ਤਮ ਹੋਣ ਤੋਂ ਦਸ ਮਿੰਟ ਪਹਿਲਾਂ ਲੱਗ ਰਿਹਾ ਸੀ ਕਿ ਪੈਂਥਰ ਆਰਾਮ ਨਾਲ ਜਿੱਤ ਜਾਣਗੇ, ਪਰ ਅਜਿਹਾ ਨਹੀਂ ਹੋ ਸਕਿਆ।

VIA PUNJAB