- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੁਬਈ ਅਧਾਰਿਤ ਲੁਲੁ ਗਰੁੱਪ ਨੇ ਪੰਜਾਬ ਵਿੱਚ ਸੰਗਠਿਤ ਪ੍ਰਾਜੈਕਟ ਸਥਾਪਤ ਕਰਨ ‘ਚ ਦਿਲਚਸਪੀ ਦਿਖਾਈ
ਗਰੁੱਪ ਵੱਲੋਂ ਮੋਹਾਲੀ ਵਿੱਚ ਸ਼ਾਪਿੰਗ ਸੈਂਟਰ, ਕਨਵੈਂਸ਼ਨ ਸੈਂਟਰ ਅਤੇ ਹੋਟਲ ਸ਼ੁਰੂ ਕਰਨ ‘ਤੇ ਵਿਚਾਰ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿੱਚ ਨਿਵੇਸ਼ ਲਈ ਪੈਦਾ ਹੋਏ ਸਾਕਾਰਤਮਕ ਮਾਹੌਲ ਤੋਂ ਪ੍ਰਭਾਵਿਤ ਹੁੰਦਿਆਂ ਖਾੜੀ ਦੇਸ਼ਾਂ ਵਿੱਚ ਰਿਟੇਲ ਸ਼ਾਪਿੰਗ ਸੈਂਟਰਾਂ ਦੇ ਦੁਬਈ ਅਧਾਰਿਤ ਪ੍ਰਮੁੱਖ ਲੁਲੁ ਗਰੁੱਪ ਦੇ ਚੀਫ ਐਗਜ਼ੈਕਟਿਵ ਅਫ਼ਸਰ ਸੈਫੀ ਰੂਪਾਵਾਲਾ ਨੇ ਪ੍ਰਮੁੱਖ ਤੌਰ ‘ਤੇ ਮੁਹਾਲੀ ਵਿੱਚ ਸੰਗਠਿਤ ਪ੍ਰਾਜੈਕਟ ਦੀ ਸਥਾਪਨਾ ਰਾਹੀਂ ਪੰਜਾਬ ਵਿੱਚ ਕਾਰੋਬਾਰ ਸ਼ੁਰੂ ਕਰਨ ‘ਚ ਡੂੰਘੀ ਦਿਲਚਸਪੀ ਦਿਖਾਈ ਹੈ।ਸੂਬੇ ਵਿੱਚ ਨਿਵੇਸ਼ ਲਈ ਲੋੜੀਂਦੀਆਂ ਪ੍ਰਵਾਨਗੀ ਤੇ ਮਨਜ਼ੂਰੀ ਦੇਣ ਦੇ ਸਾਂਝੇ ਪਲੇਟਫਾਰਮ ‘ਨਿਵੇਸ਼ ਪੰਜਾਬ’ ਵਿਖੇ ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਗਰੁੱਪ ਨੇ ਇੱਛਾ ਜ਼ਾਹਰ ਕੀਤੀ ਕਿ ਉਨਾਂ ਦਾ ਖਾੜੀ ਅਤੇ ਹੋਰ ਮੁਲਕਾਂ ਵਿੱਚ 157 ਰਿਟੇਲ ਸ਼ਾਪਿੰਗ ਸੈਂਟਰਾਂ ਦਾ ਵਿਸ਼ਾਲ ਨੈਟਵਰਕ ਪਹਿਲਾਂ ਹੀ ਸਥਾਪਤ ਹੈ ਅਤੇ ਹੁਣ ਉਹ ਪੰਜਾਬ ਵਿਚ ਸ਼ਾਪਿੰਗ ਸੈਂਟਰ, ਕਨਵੈਂਸ਼ਨ ਸੈਂਟਰ ਅਤੇ ਹੋਟਲ ਦਾ ਸੰਗਠਿਤ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹਨ। ਗਰੁੱਪ ਦੇ ਸੀ.ਈ.ਓ ਸ੍ਰੀ ਰੂਪਾਵਾਲਾ ਨੇ ਇਨਵੈਸਮੈਂਟ ਪ੍ਰੋਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੂੰ ਦੱਸਿਆ ਕਿ ਲੁਲੁ ਗਰੁੱਪ ਵੱਲੋਂ ਕੋਚੀ ਵਿੱਚ ਭਾਰਤ ਦਾ ਸਭ ਤੋਂ ਵੱਡਾ ਮਾਲ ਬਣਾਇਆ ਗਿਆ ਹੈ ਜਿੱਥੇ ਰੋਜ਼ਾਨਾ ਇਕ ਲੱਖ ਲੋਕ ਆਉਂਦੇ ਹਨ ਅਤੇ ਅਜਿਹਾ ਪ੍ਰਾਜੈਕਟ ਹੀ ਪੰਜਾਬ ਵਿੱਚ ਲਿਆਉਣ ਦੀ ਯੋਜਨਾ ਹੈ। ਉਨਾਂ ਨੇ ਇੱਛਾ ਪ੍ਰਗਟਾਈ ਕਿ ਇਸ ਪ੍ਰਸਤਾਵਿਤ ਪ੍ਰਾਜੈਕਟ ਲਈ ਕੰਪਨੀ ਨੂੰ ਲਗਪਗ 25 ਏਕੜ ਰਕਬੇ ਦੀ ਲੋੜ ਹੈ।ਲੁਲੁ ਗਰੁੱਪ ਇੰਟਰਨੈਸ਼ਨਲ ਦੇ ਚੀਫ ਅਪਰੇਟਿੰਗ ਅਫਸਰ ਸਲੀਮ, ਡਾਇਰੈਕਟਰ ਸਲੀਮ ਤੇ ਅਨੰਥ, ਖਰੀਦ ਮੈਨੇਜਰ ਜ਼ੁਲਫਿਕਰ ਕੇ. ਅਤੇ ਮੈਨੇਜਰ ਪੀ.ਡੀ.ਡੀ. ਸ਼ਮੀਮ ਐਸ. ‘ਤੇ ਅਧਾਰਿਤ ਵਫ਼ਦ ਨੇ ਤਾਜ਼ਾ ਸਬਜ਼ੀਆਂ, ਫਲ, ਬਾਸਮਤੀ, ਜੈਵਿਕ ਵਸਤਾਂ ਅਤੇ ਦੁੱਧ ਪਦਾਰਥ ਆਦਿ ਦੀ ਦਰਾਮਦ ਵਿੱਚ ਦਿਲਚਸਪੀ ਦਿਖਾਈ।ਵਫ਼ਦ ਦਾ ਸਵਾਗਤ ਕਰਦਿਆਂ ਇਨਵੈਸਟਰ ਫੈਸਿਲੀਟੇਸ਼ਨ ਦੇ ਸਲਾਹਕਾਰ ਮੇਜਰ ਬੀ.ਐਸ. ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੁਲੁ ਗਰੁੱਪ ਦੇ ਪ੍ਰਸਤਾਵਿਤ ਪ੍ਰਾਜੈਕਟ ਨੂੰ ਸਮੇਂ ਸਿਰ ਅਮਲ ਵਿੱਚ ਲਿਆਉਣ ਲਈ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਬੰਧਤ ਅਥਾਰਟੀਆਂ ਪਾਸੋਂ ਢੁਕਵੀਆਂ ਮਨਜ਼ੂਰੀਆਂ ਦਿਵਾਉਣ ਵਿੱਚ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨਾਂ ਨੇ ਮੁਲਕ ਦੇ ਉਦਯੋਗਿਕ ਨਕਸ਼ੇ ‘ਤੇ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।ਪੰਜਾਬ ਸਰਕਾਰ ਪਾਸੋਂ ਪੂਰਨ ਸਹਿਯੋਗ ਅਤੇ ਠੋਸ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਉਂਦਿਆਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਆਲਮੀ ਨਿਵੇਸ਼ ਅਤੇ ਪੂੰਜੀ ਫੰਡ ਕੰਪਨੀਆਂ ਲਈ ਅਸੀਮ ਮੌਕੇ ਹਨ ਜਿੱਥੇ ਸਨਅਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨਾਂ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਖਾਣ ਵਾਲੀਆਂ ਵਸਤਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਰਗੋ ਸੈਂਟਰ ਸ਼ੁਰੂ ਕਰਨ ਵਾਸਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਇਕ ਸਮਝੌਤਾ ਸਹੀਬੰਦ ਕੀਤਾ ਹੈ ਜੋ ਦਸੰਬਰ, 2019 ਵਿੱਚ ਚਾਲੂ ਹੋ ਜਾਵੇਗਾ। ਉਨਾਂ ਕਿਹਾ ਕਿ ਇਹ ਟਰਮੀਨਲ ਦੂਜੇ ਮੁਲਕਾਂ ਨੂੰ ਤਾਜ਼ਾ ਸਬਜ਼ੀਆਂ, ਫਲ ਅਤੇ ਜੈਵਿਕ ਵਸਤਾਂ ਬਰਾਮਦ ਕਰਨ ਵਿੱਚ ਬਹੁਤ ਸਹਾਈ ਹੋਵੇਗਾ।ਇਸ ਤੋਂ ਪਹਿਲਾਂ ਸੂਬੇ ਵਿੱਚ ਨਿਵੇਸ਼ ਲਈ ਰੁਚੀ ਦਿਖਾਉਣ ਲਈ ਵਫ਼ਦ ਦਾ ਸਵਾਗਤ ਕਰਦਿਆਂ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਨਿਵੇਸ਼ ਨੂੰ ਸੁਚਾਰੂ ਤੇ ਸੁਖਾਲਾ ਬਣਾਉਣ ਵਾਸਤੇ ਇਨਵੈਸਟ ਪੰਜਾਬ ਵੱਲੋਂ 23 ਵਿਭਾਗਾਂ ਨਾਲ ਸਬੰਧਤ ਸਾਰੀਆਂ ਰੈਗੂਲੇਟਰੀ ਮਨਜ਼ੂਰੀਆਂ ਅਤੇ ਕਾਰਜ ਸਬੰਧੀ ਪ੍ਰਵਾਨਗੀਆਂ ਇਕੋ ਜਗਾ ਮੁਹੱਈਆ ਕਰਾਈਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਪੰਜਾਬ, ਦੇਸ਼ ਦਾ ਅੰਨ ਭੰਡਾਰ ਹੈ ਅਤੇ ਬਾਸਮਤੀ ਦੀ ਕਾਸ਼ਤ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਹੈ, ਜੋ ਮੁਲਕ ਭਰ ਦੇ ਬਾਸਮਤੀ ਉਤਪਾਦਨ ਦਾ 11 ਫੀਸਦ ਅਤੇ ਸੰਸਾਰ ਭਰ ਦੇ ਉਤਪਾਦਨ ਦਾ 2 ਫ਼ੀਸਦ ਬਣਦਾ ਹੈ। ਇਸ ਗਰੁੱਪ ਵੱਲੋਂ ਬਾਸਮਤੀ ਨੂੰ ਆਪਣੇ ਮੁਲਕ ਵਿੱਚ ਦਰਾਮਦ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ, ਦੇਸ਼ ਭਰ ਵਿੱਚ ਕਣਕ ਅਤੇ ਚੌਲ ਤੋਂ ਇਲਾਵਾ ਸ਼ਹਿਦ, ਖੁੰਬਾਂ, ਕਿਨੂੰ ਅਤੇ ਕਪਾਹ ਦੇ ਪ੍ਰਮੁੱਖ ਉਤਪਾਦਕਾਂ ਵਿੱਚੋਂ ਇਕ ਹੈ ਅਤੇ ਇਨਾਂ ਦਾ ਉਤਪਾਦਨ ਵੀ ਇਸ ਕੰਪਨੀ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ ਕਿਉਂਕਿ ਇਸ ਕੋਲ ਬਹੁਤ ਸਾਰੇ ਸਾਪਿੰਗ ਸੈਂਟਰ ਹਨ।ਸੂਬਾਈ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾਂਦੀਆਂ ਰਿਆਇਤਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਸਨਅਤੀ ਖੇਤਰ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਾਉਣ ਤੋਂ ਇਲਾਵਾ ਪੰਜਾਬ ਵੱਲੋਂ ਪੂੰਜੀਗਤ ਨਿਵੇਸ਼ ਬਦਲੇ ਵੱਖ-ਵੱਖ ਰਿਆਇਤਾਂ ਰਾਹੀਂ ਅਦਾਇਗੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।ਲੁਧਿਆਣਾ, ਜਲੰਧਰ, ਮੋਗਾ ਅਤੇ ਕੁਝ ਹੋਰ ਜ਼ਿਲਿਆਂ ਦੇ ਉਦਯੋਗਪਤੀਆਂ ਵੱਲੋਂ ਸੀ.ਈ.ਓ. ਅਤੇ ਲੁਲੁ ਗਰੁੱਪ ਦੇ ਸੀਓਓ ਨਾਲ ਸੰਯੁਕਤ ਅਰਬ ਅਮੀਰਾਤ ਵਿੱਚ ਸਬਜ਼ੀਆਂ, ਫਲਾਂ, ਗੁੜ, ਬਿਸਕੁਟਾਂ, ਸ਼ਹਿਦ, ਡੇਅਰੀ ਉਤਪਾਦਾਂ, ਚਾਦਰਾਂ ਤੇ ਤੌਲੀਆਂ ਆਦਿ ਦੀ ਬਰਾਮਦ ਬਾਰੇ ਗੱਲਬਾਤ ਕੀਤੀ।ਇਸ ਗਰੁੱਪ ਦੇ ਮੈਂਬਰਾਂ ਨਾਲ ਪੰਜਾਬ ਐਗਰੋ ਦੇ ਐਮ.ਡੀ. ਸੀ. ਸਿਬਨ, ਮਿਲਕਫੈਡ ਦੇ ਐਮ.ਡੀ. ਮਨਜੀਤ ਸਿੰਘ ਬਰਾੜ, ਮਾਰਕਫੈਡ ਦੇ ਐਮ.ਡੀ. ਰਾਹੁਲ ਗੁਪਤਾ, ਡਾਇਰੈਕਟਰ ਇੰਡਸਟਰੀਜ਼ ਡੀ.ਪੀ.ਐਸ. ਖਰਬੰਦਾ, ਮਾਰਕਫੈਡ ਦੇ ਚੀਫ ਮੈਨੇਜਰ ਸ੍ਰੀ ਐਚ.ਐਸ. ਬੈਂਸ ਨੇ ਵੀ ਗੱਲਬਾਤ ਕੀਤੀ।ਇਸੇ ਦੌਰਾਨ, ਲੂਲੂ ਗਰੁੱਪ ਦੇ ਵਫ਼ਦ ਨੇ ਮਾਰਕਫੈਡ ਵੱਲੋਂ ਸੋਹਣਾ ਉਤਪਾਦਾਂ, ਕਰੀਮਿਕਾ, ਐਚ ਐਫ ਸੁਪਰ, ਐਕਰੇਜ਼ ਫਰੈੱਸ਼, ਪੰਜਾਬ ਐਗਰੋ ਅਤੇ ਟ੍ਰਾਈਡੈਂਟ ਗਰੁੱਪ ਵੱਲੋਂ ਲਾਈਆਂ ਸਟਾਲਾਂ ਦਾ ਦੌਰਾ ਕੀਤਾ।


