- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿ ਬੱਲੇਬਾਜ਼ਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਆਰਥਰ
ਸੈਂਚੁਰੀਅਨ – ਪਾਕਿਸਤਾਨ ਦੇ ਕੋਚ ਮਿਕੀ ਆਰਥਰ ਦਾ ਮੰਨਣਾ ਹੈ ਕਿ ਪਾਕਿਸਤਾਨ ਖਿਲਾਫ ਬੁੱਧਵਾਰ ਨੂੰ ਸੁਪਰ ਸੁਪੋਰਟ ਪਾਰਕ ਵਿਚ ਸ਼ੁਰੂ ਹੋ ਰਹੀ 3 ਮੈਚਾਂ ਦੀ ਟੈਸਟ ਸੀਰੀਜ਼ ‘ਚ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਦਿਆਂ ਵੱਡਾ ਸਕੋਰ ਖੜ੍ਹਾਂ ਕਰਨਾ ਹੋਵੇਗਾ। ਇਕ ਚੀਜ਼ ਸਾਨੂੰ ਪਤਾ ਹੈ ਕਿ ਅਸੀਂ ਆਸਾਨੀ ਨਾਲ 20 ਵਿਕਟ ਹਾਸਲ ਕਰ ਸਕਦੇ ਹਾਂ। ਸਾਡੀ ਚੁਣੌਤੀ 350 ਤੋਂ 400 ਦੌੜਾਂ ਬਣਾਉਣਾ ਹੈ। ਦੱਖਣੀ ਅਫਰੀਕਾ ਟੀਮ ਦੇ ਕੋਚ ਓਟਿਸ ਗਿਬਸਨ ਵੀ ਆਰਥਰ ਤੋਂ ਸਹਿਮਤ ਹਨ। ਇਸ ਸੀਰੀਜ਼ ਵਿਚ 2 ਮਜ਼ਬੂਤ ਗੇਂਦਬਾਜ਼ੀ ਹਮਲੇ ਆਹਮੋ-ਸਾਹਮਣੇ ਹੋਣਗੇ ਜਦਕਿ ਦੋਵਾਂ ਟੀਮਾਂ ਦੀ ਬੱਲੇਬਾਜ਼ ਕੁਝ ਕਮਜ਼ੋਰ ਹੈ।ਪਾਕਿ ਦੇ ਉੱਭਰਦੇ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਦੇ ਮੋਢੇ ‘ਤੇ ਸੱਟ ਲੱਗੀ ਹੈ ਪਰ ਆਰਥਰ ਨੇ ਉਸ ਨੂੰ ਪਹਿਲੇ ਟੈਸਟ ਦੀ ਦੌੜ ‘ਚੋਂ ਬਾਹਰ ਨਹੀਂ ਕੀਤਾ ਹੈ। ਉਸ ਦੀ ਗੈਰ-ਹਾਜ਼ਰੀ ਵਿਚ ਵੀ ਮੁਹੰਮਦ ਆਮਿਰ, ਹਸਨ ਅਲੀ, ਅਤੇ ਸ਼ਾਹੀਨ ਅਫਰੀਦੀ ਦੀ ਮੌਜੂਦਗੀ ਵਿਚ ਟੀਮ ਦੀ ਤੇਜ਼ ਗੇਂਦਬਾਜ਼ੀ ਕਾਫੀ ਮਜ਼ਬੂਤ ਹੋਵੇਗੀ। ਲੈਗ ਸਪਿਨਰ ਯਾਸਿਰ ਸ਼ਾਹ ਵੀ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ। ਦੂਜੇ ਪਾਸੇ ਦੱਖਣੀ ਅਫਰੀਕਾ ਦੇ ਵਰਨਨ ਫਿਲੈਂਡਰ ਉਂਗਲ ਦੀ ਸੱਟ ਤੋਂ ਉੱਭਰ ਰਹੇ ਹਨ।


