- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ’ਚ ਮਾਰਚ ਤੋਂ ਮਿਲ ਸਕਦਾ ਮੁਫਤ ਵਾਈ-ਫਾਈ
ਨਵੀਂ ਦਿੱਲੀ – ਦਿਲੀ ਸਰਕਾਰ ਦੀ ਅਗਲੇ ਸਾਲ ਮਾਰਚ ਤੋਂ ਮੁਫਤ ਵਾਈ-ਫਾਈ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੇ ਵਾਈ-ਫਾਈ ਪ੍ਰੋਜੈਕਟ ਲਈ 566 ਕਰੋੜ ਖਰਚ ਦਾ ਅਨੁਮਾਨ ਦਸਿਆ ਹੈ। ਇਸ ’ਚ ਵਾਈ-ਫਾਈ ਲਗਾਉਣ ਤੋਂ ਲੈ ਕੇ ਉਸਦੇ ਰਖ ਰਖਾਵ ਅਤੇ ਉਸ ਨੂੰ ਸੰਚਾਰੂ ਢੰਗ ਨਾਲ ਚਲਾਉਣ ਦਾ ਖਰਚ ਸ਼ਾਮਲ ਹੈ। ਰਾਜਧਾਨੀ ’ਚ ਸਰਵੇ ਦੇ ਬਾਅਦ ਪਹਿਲੇ ਚਰਨ ’ਚ ਦੋ ਹਜ਼ਾਰ ਥਾਵਾਂ ’ਤੇ ਹਾਟ ਸਪੋਟ ਪੁਆਇੰਟ ਸਥਾਪਤ ਕਰਨ ਦੀ ਯੋਜਨਾ ਹੈ। ਇਸ ਲਈ ਤਿਆਰੀ ਸ਼ੁਰੂ ਕਰ ਦਿਤੀ ਗਈ ਹੈ। ਸਰਕਾਰ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਇਹ ਪਰਿਯੋਜਨਾ ਆਈਟੀ ਵਿਭਾਗ ਤੋਂ ਪੀਡਬਲਿਊਡੀ ਨੂੰ ਬਦਲ ਦਿਤੀ ਗਈ ਹੈ। ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਬੁਰਾਡੀ ਦੇ ਸੰਤਨ ਨਗਰ ’ਚ ਯੋਜਨਾ ਦਾ ਟਰਾਈਲ ਚਲ ਰਿਹਾ ਹੈ।ਪੀਡਬਲਿਊਡੀ ਵਿਭਾਗ ਵਲੋਂ ਸਰਕਾਰ ਨੂੰ ਯੋਜਨਾ ’ਤੇ ਆਉਣ ਵਾਲੇ ਖਰਚ ਦੀ ਅਨੁਮਾਨਤ ਲਾਗਤ ਤਿਆਰ ਕਰਕੇ ਭੇਜੀ ਗਈ ਹੈ।


