ਖੰਨਾ ਪੁਲਿਸ ਵੱਲੋਂ 55 ਲੱਖ ਦੀ ਰਾਸ਼ੀ ਸਮੇਤ ਦੋ ਗ੍ਰਿਫਤਾਰ

ਖੰਨਾ – ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਚੀਮਾ, ਪੀ.ਪੀ.ਐਸ. ਉਪ ਪੁਲਿਸ ਕਪਤਾਨ (ਆਈ), ਖੰਨਾ, ਇੰਸਪੈਕਟਰ ਮਨਜੀਤ ਸਿੰਘ ਇੰਚਾਰਜ਼ ਨਾਰਕੋਟਿਕ ਸੈਲ ਖੰਨਾ ਦੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਪ੍ਰਿਸਟੀਨ ਮਾਲ ਜੀ.ਟੀ ਰੋਡ (ਅਲੌੜ) ਖੰਨਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ ਸਾਇਡ ਤੋ ਇੱਕ ਕਾਰ ਬਰੀਜ਼ਾ ਨੰਬਰ ਯੂ.ਪੀ-37-ਈ-9786 ਆਈ, ਜਿਸ ਨੂੰ ਰੋਕ ਕੇ ਚੈਕ ਕੀਤਾ ਤਾਂ ਪੁੱਛਣ ‘ਤੇ ਕਾਰ ਵਿੱਚ ਬੈਠੇ ਦੋ ਵਿਅਕਤੀਆ ਨੇ ਆਪਣਾ ਨਾਮ ਪ੍ਰਦੀਪ ਕੁਮਾਰ ਪੁੱਤਰ ਰਾਜਪਾਲ ਸਿੰਘ ਵਾਸੀ ਮੁਹੱਲਾ ਕੋਟਲਾ, ਸਾਦਾਤ, ਹਾਪੜ (ਯੂ.ਪੀ) ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਹਰੀਸ਼ ਕੁਮਾਰ ਪੁੱਤਰ ਦੌਲਤ ਰਾਮ ਵਾਸੀ ਵਾਰਡ ਨੰਬਰ 8, ਬਾਬੂਗੜ ਕੈਂਟ ਛਾਉਣੀ ਹਾਪੜ (ਯੂ.ਪੀ) ਦੱਸਿਆ। ਕਾਰ ਦੀ ਤਲਾਸ਼ੀ ਕਰਨ ਪਰ ਕਾਰ ਵਿੱਚੋ 55,00,000/- (55 ਲੱਖ ਰੁਪਏ) ਦੀ ਰਾਸ਼ੀ ਬ੍ਰਾਮਦ ਹੋਈ। ਉਕਤ ਰਕਮ ਬਾਰੇ ਪੁੱਛਣ ਪਰ ਇਹਨਾਂ ਵਿਅਕਤੀਆ ਵੱਲੋ ਕੋਈ ਠੋਸ ਸਬੂਤ ਜਾਂ ਦਸਤਾਵੇਜ ਪੇਸ਼ ਨਹੀ ਕੀਤਾ ਗਿਆ। ਜਿਸ ਸਬੰਧੀ ਇੰਸਪੈਕਟਰ ਮਨੋਜ ਕੁੰਡਲ, ਇਨਕਮ ਟੈਕਸ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਨੂੰ ਮੌਕਾ ‘ਤੇ ਬੁਲਾਕੇ ਉਕਤ ਵਿਅਕਤੀਆ ਸਮੇਤ ਬਰਾਮਦ ਰਕਮ ਨੂੰ ਅਗਲੀ ਕਾਰਵਾਈ ਲਈ ਉਹਨਾ ਦੇ ਹਵਾਲੇ ਕੀਤਾ ਗਿਆ।

VIA PUNJAB