- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਹਿਲੀ ਵਾਰ ਆਸਟਰੇਲੀਆ ਚ ਟੈਸਟ ਸੀਰੀਜ਼ ਜਿੱਤਣਾ ਵੱਡੀ ਉਪਲੱਬਧੀ ਹੋਵੇਗੀ : ਵਿਰਾਟ
ਸਿਡਨੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਸਿਡਨੀ ਗ੍ਰਾਊਂਡ ‘ਤੇ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣਾ ਕਾਫੀ ਵੱਡੀ ਉਪਲੱਬਧੀ ਹੋਵੇਗੀ ਕਿਉਂਕਿ ਇਸ ਮੈਦਾਨ ਨਾਲ ਉਸ ਦੀ ਕਪਾਤਨੀ ‘ਚ ਟੀਮ ‘ਚ ਬਦਲਾਅ ਦੇ ਦੌਰ ਦੀ ਸ਼ੁਰੂਆਤ ਹੋਈ ਸੀ। ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਕੋਹਲੀ ਨੇ 4 ਸਾਲ ਪਹਿਲਾਂ ਇਸੇ ਮੈਦਾਨ ‘ਤੇ ਟੈਸਟ ਕਪਤਾਨ ਦੇ ਰੂਪ ‘ਚ ਜ਼ਿੰਮੇਵਾਰੀ ਸੰਭਾਲੀ ਸੀ। ਭਾਰਤ ਤਦ ਦੁਨੀਆ ਦੇ 7ਵੇਂ ਨੰਬਰ ਦੀ ਟੀਮ ਸੀ ਅਤੇ ਹੁਣ ਇਸ ਸਵਰੂਪ ‘ਚ ਉਹ ਨੰਬਰ ਇਕ ਟੀਮ ਹੈ। ਟੀਮ ਇੰਡੀਆ 4 ਮੈਚਾਂ ਦੀ ਸੀਰੀਜ਼ ‘ਚ 2-1 ਦੀ ਜੇਤੂ ਬੜ੍ਹਤ ਦੇ ਨਾਲ ਬਾਰਡਰ-ਗਾਵਸਕਰ ਟਰਾਫੀ ਨੂੰ ਆਪਣੇ ਕੋਲ ਬਰਕਰਾਰ ਰੱਖਣਾ ਤੈਅ ਕਰ ਚੁੱਕੀ ਹੈ। ਕੋਹਲੀ ਨੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਤੋਂ ਇਕ ਦਿਨ ਪਹਿਲਾਂ ਕਿਹਾ ਕਿ ਸਿਰਫ 4 ਸਾਲ ਹੋਏ ਹਨ (ਮੈਨੂੰ ਕਪਤਾਨੀ ਸੰਭਾਲੇ)। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸ਼ਾਨਦਾਰ ਹੋਵੇਗਾ ਕਿਉਂਕਿ ਮੈਂ ਤੀਜੀ ਵਾਰ ਇੱਥੇ ਟੈਸਟ ਦੌਰੇ ‘ਤੇ ਆਇਆ ਹਾਂ ਅਤੇ ਮੈਨੂੰ ਪਤਾ ਹੈ ਕਿ ਇੱਥੇ ਜਿੱਤਣਾ ਕਿੰਨਾ ਮੁਸ਼ਕਲ ਹੈ। ਭਾਰਤੀ ਕਪਤਾਨ ਨੇ ਕਿਹਾ, ”ਤੁਸੀਂ ਆਸਟਰੇਲੀਆ ‘ਚ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ ਪਰ ਟੀਮ ਦੇ ਰੂਪ ‘ਚ ਜਿੱਤ ਦਰਜ ਕਰਨਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਰਹੀ ਹੈ। ਸੱਚ ਕਹਾਂ ਤਾਂ ਪਿਛਲੇ 2 ਦੌਰਿਆਂ ਦੇ ਨਿਜੀ ਪ੍ਰਦਰਸ਼ਨ ਕਿਸੇ ਨੂੰ ਯਾਦ ਵੀ ਨਹੀਂ ਹੈ।” ਕੋਹਲੀ ਨੇ ਕਿਹਾ, ”ਆਖਰੀ ਟੈਸਟ ਜਿੱਤਣਾ ਪ੍ਰਦਰਸ਼ਨ ਵਿਚ ਨਿਰੰਤਰਤਾ ਹਾਸਲ ਕਰਨ ਦੇ ਵਲ ਇਕ ਕਦਮ ਵਧਾਉਣਾ ਹੋਵੇਗਾ। ਤੁਹਾਡਾ ਨਾਂ ਭਾਵੇਂ ਹੀ ਸਨਮਾਨ ਦੇ ਨਾਲ ਬੋਰਡ ‘ਤੇ ਲਿਖਿਆ ਹੋਵੇ ਪਰ ਜੇਕਰ ਤੁਹਾਡੀ ਟੀਮ ਜਿੱਤ ਨਹੀਂ ਦਰਜ ਕਰਦੀ ਤਾਂ ਇਹ ਕੁਝ ਮਤਲਬ ਨਹੀਂ ਰੱਖਦਾ। ਹੁਣ ਤੱਕ ਇਹ ਵੱਡੀ ਜਿੱਤ ਹੈ, ਵੱਡੀ ਸੀਰੀਜ਼, ਸਿਰਫ ਮੇਰੇ ਲਈ ਹੀ ਨਹੀਂ ਪਰ ਪੂਰੀ ਟੀਮ ਦੇ ਲਈ ਵੀ ਹੈ ਕਿਉਂਕਿ ਇਸੇ ਜਗ੍ਹਾ ‘ਤੇ ਅਸੀਂ ਬਦਲਾਅ ਦੇ ਦੌਰ ਦੀ ਸ਼ੁਰੂਆਤ ਕੀਤੀ ਸੀ। ਇਸੇ ਜਗ੍ਹਾ ਜਦੋਂ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡੀ (2014 ਵਿਚ) ਸੀ ਅਤੇ ਸਾਡੀ ਟੀਮ ਕਾਫੀ ਨੌਜਵਾਨ ਸੀ, ਦੁਨੀਆ ਦੀ 6ਵੇਂ ਜਾਂ 7ਵੇਂ ਨੰਬਰ ਦੀ ਟੀਮ। ਅਸੀਂ ਇੱਥੇ ਦੁਨੀਆ ਦੀ ਨੰਬਰ ਇਕ ਟੀਮ ਦੇ ਰੂਪ ‘ਚ ਵਾਪਸ ਆਏ ਹਾਂ ਅਤੇ ਅਸੀਂ ਇਸ ਰਵਾਇਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਸਾਡੀ ਟੀਮ ਲਈ ਜਿੱਤਣਾ ਜਨੂੰਨ ਬਣ ਗਿਆ ਹੈ।


