ਖਹਿਰਾ ਦੇ ਸਵਾਲ ‘ਤੇ ਸਿੱਧੂ ਦਾ ਕੇਜਰੀਵਾਲ ‘ਤੇ ਨਿਸ਼ਾਨਾ

ਚੰਡੀਗੜ੍ਹ: ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਦੇ ਮਾਮਲੇ ‘ਤੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਂਝ ਖਹਿਰਾ ਨੂੰ ਹਟਾਉਣ ਬਾਰੇ ਸਿੱਧੂ ਨੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਟੀਮ ਪੰਜਾਬ ਨੂੰ ਲੁੱਟਣ ਆਈ ਸੀ। ਹੁਣ ਲੁੱਟ ਕੇ ਵਾਪਸ ਦਿੱਲੀ ਚਲੀ ਗਈ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਇੱਕ ਹਲਕੇ ਵਿੱਚੋਂ ਪੰਦਰਾਂ ਬੰਦਿਆਂ ਨਾਲ਼ ਟਿਕਟ ਦੇਣ ਦਾ ਵਾਅਦਾ ਕੀਤਾ ਸੀ। ਇਸ ਕਰਕੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਵੱਡੀ ਬਗਾਵਤ ਹੋਈ। ਯਾਦ ਰਹੇ ਬੀਜੇਪੀ ਛੱਡਣ ਤੋਂ ਬਾਅਦ ਸਿੱਧੂ ਵੀ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਇਛੁੱਕ ਸੀ ਪਰ ਕੇਜਰੀਵਾਲ ਨਾਲ ਮੀਟਿੰਗਾਂ ਦੌਰਾਨ ਕਿਸੇ ਤਣ-ਪੱਤਣ ਗੱਲ਼ ਨਹੀਂ ਲੱਗੀ ਸੀ। ਉਸ ਵੇਲੇ ਵੀ ਸਿੱਧੂ ਨੇ ਕਾਂਗਰਸ ਦਾ ਪੱਲਾ ਫੜ ਕੇਜਰੀਵਾਲ ਉੱਪਰ ਗੰਭੀਰ ਇਲਜ਼ਾਮ ਲਾਏ ਸੀ।

VIA PUNJAB