- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਂਡਿਆ ਤੇ ਰਾਹੁਲ ਵਿਰੁੱਧ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼
ਨਵੀਂ ਦਿੱਲੀ – ਪ੍ਰਸ਼ਾਸਕਾਂ ਦੀ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਵਿਨੋਦ ਰਾਏ ਨੇ ਭਾਰਤੀ ਖਿਡਾਰੀ ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਉੱਤੇ ਟੀਵੀ ਸ਼ੋਅ ਦੌਰਾਨ ਕੀਤੀਆਂ ਵਿਵਾਦਮਈ ਟਿੱਪਣੀਆਂ ਦੇ ਲਈ ਵੀਰਵਾਰ ਨੂੰ ਦੋ ਇਕ ਰੋਜ਼ਾ ਮੈਚਾਂ ਦੇ ਲਈ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਹੈ ਪਰ ਉਨ੍ਹਾਂ ਦੀ ਸਾਥੀ ਮੈਂਬਰ ਡਾਇਨਾ ਇਡੁਲਜੀ ਨੇ ਇਹ ਮਾਮਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਕਾਨੂੰਨੀ ਸ਼ਾਖਾ ਨੂੰ ਭੇਜ ਦਿੱਤਾ ਹੈ। ਪਾਂਡਿਆ ਦੀ ਟਿੱਪਣੀ ਨੂੰ ਮਹਿਲਾ ਵਿਰੋਧੀ ਅਤੇ ਕਾਮ ਭੜਕਾਊ ਕਰਾਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ‘ਕੌਫੀ ਵਿਦ ਕਰਨ’ ਸ਼ੋਅ ਵਿਚ ਕ੍ਰਿਕਟ ਖਿਡਾਰੀ ਕੁੱਝ ਵਧੇਰੇ ਹੀ ਖੁੱਲ੍ਹ ਲੈ ਗਏ ਸਨ ਅਤੇ ਉਨ੍ਹਾਂ ਨੇ ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ ਕੀਤੀਆਂ ਸਨ ਅਤੇ ਇਨ੍ਹਾਂ ਦੀ ਬਾਅਦ ਵਿਚ ਚਾਰੇ ਪਾਸਿਓਂ ਹੋਈ ਆਲੋਚਨਾ ਬਾਅਦ ਬੋਰਡ ਦੇ ਅਧਿਕਾਰੀਆਂ ਨੇ ਕੱਲ੍ਹ ਕਿ੍ਕਟ ਖਿਡਾਰੀਆਂ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਦੇ ਵਿਚ ਜਵਾਬ ਦੇਣ ਲਈ ਕਿਹਾ ਸੀ। ਮਾਮਲਾ ਵਿਗੜਦਾ ਦੇਖ ਕੇ ਪਾਂਡਿਆ ਨੇ ਨਿਮਰਤਾ ਸਹਿਤ ਮੁਆਫ਼ੀ ਵੀ ਮੰਗ ਲਈ ਸੀ ਪਰ ਉਦੋਂ ਤੱਕ ਮਾਮਲਾ ਸਾਰੇ ਹੱਦਾਂ ਬੰਨੇ ਪਾਰ ਕਰ ਚੁੱਕਾ ਸੀ। ਉਸ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਉਹ ਭਵਿੱਖ ਦੇ ਵਿਚ ਅਜਿਹਾ ਵਰਤਾਅ ਨਹੀਂ ਕਰੇਗਾ।ਸ੍ਰੀ ਵਿਨੋਦ ਰਾਏ ਨੇ ਕਿਹਾ, ‘ ਮੈਂ ਹਾਰਦਿਕ ਪਾਂਡਿਆ ਦੇ ਜਵਾਬ ਦੇ ਨਾਲ ਸਹਿਮਤ ਨਹੀ ਹਾਂ ਅਤੇ ਮੈਂ ਦੋਵਾਂ ਖਿਡਾਰੀਆਂ ਦੇ ਲਈ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼ ਕੀਤੀ ਹੈ। ਹਾਲਾਂ ਕਿ ਅੰਤਿਮ ਫੈਸਲਾ ਉਦੋਂ ਲਿਆ ਜਾ ਸਕੇਗਾ ਜਦੋਂ ਡਾਇਨਾ ਇਡੁਲਜੀ ਇਸ ਦੀ ਸਹਿਮਤੀ ਦੇ ਦੇਵੇਗੀ। ਜਿੱਥੋਂ ਤੱਕ ਮੇਰਾ ਪੱਖ ਹੈ, ਅਜਿਹੀਆਂ ਟਿੱਪਣੀਆਂ ਮੂਰਖਤਾ ਵਾਲੀਆਂ ਹਨ ਅਤੇ ਸਵਿਕਾਰਯੋਗ ਨਹੀਂ ਹਨ।


