ਨਹੀਂ ਖੇਡਣ ਨਾਲ ਲੈਅ ਤੇ ਪਿਆ ਅਸਰ : ਭੁਵਨੇਸ਼ਵਰ

ਸਿਡਨੀ – ਲੰਬੇ ਸਮੇਂ ਤੱਕ ਕੌਮਾਂਤਰੀ ਮੈਚ ਨਹੀਂ ਖੇਡਣ ਨਾਲ ਕਿਸੇ ਵੀ ਗੇਂਦਬਾਜ਼ ਦੀ ਲੈਅ ਵਿਗੜ ਸਕਦੀ ਹੈ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇਹ ਸਬਕ ਆਸਟਰੇਲੀਆ ਖਿਲਾਫ ਪਹਿਲੇ ਵਨ ਡੇ ‘ਚ ਮਿਲਿਆ, ਜਿਸ ਵਿਚ ਉਸ ਨੇ 66 ਦੌੜਾਂ ਦੇ ਦਿੱਤੀਆਂ। ਟੈਸਟ ਟੀਮ ਦਾ ਹਿੱਸਾ ਰਹੇ ਭੁਵਨੇਸ਼ਵਰ ਨੂੰ 4 ਮੈਚਾਂ ਦੀ ਸੀਰੀਜ਼ ਵਿਚ ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ। ਉਹ ਪਹਿਲੇ ਵਨ ਡੇ ਵਿਚ ਲੈਅ ‘ਚ ਨਹੀਂ ਦਿਸੇ। ਇਹ ਪੁੱਛਣ ‘ਤੇ ਕਿ, ਕੀ ਇਕ ਮਹੀਨੇ ਤੱਕ ਮੁਕਾਬਲੇਬਾਜ਼ੀ ਕ੍ਰਿਕਟ ਨਹੀਂ ਖੇਡਣ ਦਾ ਅਸਰ ਹੋਇਆ ਹੈ? ਉਸ ਨੇ ਕਿਹਾ, ”ਹਾਂ ਇਸ ਦਾ ਅਸਰ ਮੇਰੀ ਲੈਅ ‘ਤੇ ਪਿਆ ਹੈ। ਮੈਂ ਨੈਟਸ ‘ਤੇ ਲੈਅ ‘ਚ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਚ ਦੇ ਹਾਲਾਤ ਨਾਲ ਤੁਲਨਾ ਕਰਾ ਤਾਂ ਇਹ 100 ਫੀਸਦੀ ਨਹੀਂ ਹੋ ਸਕਦੀ ਸੀ। ਇਹ ਬਿਹਤਰ ਹੋ ਜਾਵੇਗੀ।” ਇਕ ਮਹੀਨੇ ਤੋਂ ਭੁਵਨੇਸ਼ਵਰ ਕਾਫੀ ਮਿਹਨਤ ਕਰ ਰਹੇ ਸੀ ਤਾਕਿ ਲੈਅ ਹਾਸਲ ਕਰ ਸਕੇ। ਭੁਵੀ ਨੇ ਕਿਹਾ, ”ਮੈਂ ਲੈਅ ‘ਚ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਨੈਟਸ ‘ਤੇ ਮੈਂ ਵਨ ਡੇ ਦੇ ਹਿਸਾਬ ਨਾਲ ਗੇਂਦਬਾਜ਼ੀ ਦਾ ਅਭਿਆਸ ਨਹੀਂ ਕਰ ਰਿਹਾ ਸੀ ਸਗੋਂ ਟੈਸਟ ਦੇ ਹਿਸਾਬ ਨਾਲ ਕਰ ਰਿਹਾ ਸੀ। ਮੈਂ ਸਧਾਰਣ ਗੇਂਦਬਾਜ਼ੀ ਕਰ ਰਿਹਾ ਸੀ ਅਤੇ ਓਵਰ ਵਧਾਉਂਦਾ ਜਾ ਰਿਹਾ ਸੀ। ਸ਼ੁਰੂਆਤ ਵਿਚ 4, ਫਿਰ 6, ਫਿਰ 8 ਅਤੇ ਫਿਰ 10 ਓਵਰ। ਇਸ ਸੀਰੀਜ਼ ਦੌਰਾਨ ਮੈਂ 100 ਫੀਸਦੀ ਫਿੱਟ ਨਹੀਂ ਸੀ ਪਰ ਹੁਣ ਠੀਕ ਹਾਂ। ਮੈਂ ਫਿੱਟ ਸੀ ਪਰ 100 ਫੀਸਦੀ ਨਹੀਂ। ਟੈਸਟ ਮੈਚ 5 ਦਿਨ ਦੇ ਹੁੰਦੇ ਹਨ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ 5 ਦਿਨ ਖੇਡ ਸਕਾਂਗਾ ਜਾਂ ਨਹੀਂ।

VIA PUNJAB