ਹਾਲਾਤ ਮੁਤਾਬਕ ਖੇਡਣਾ ਜਾਣਦਾ ਹੈ ਧੋਨੀ

ਏਡੀਲੇਡ – ਆਸਟਰੇਲਿਆਈ ਦੇ ਸਾਬਕਾ ਤੇਜ਼ ਗੇਂਦਬਾਜ਼ ਜਾਸਨ ਗਿਲੇਸਪੀ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਬਾਖ਼ੂਬੀ ਪਤਾ ਹੈ ਕਿ ਮੈਚ ਹਾਲਾਤ ਦੇ ਅਨੁਸਾਰ ਕਿਸ ਤਰ੍ਹਾਂ ਖੇਡਣਾ ਹੈ ਅਤੇ ਇਹੀ ਵਜ੍ਹਾ ਹੈ ਕਿ ਉਹ ਪਾਰਤ ਲਈ ਹੁਣ ਵੀ ਕਾਫ਼ੀ ਫਾਇਦੇਮੰਦ ਸਾਬਤ ਹੋ ਰਿਹਾ ਹੈ। ਧੋਨੀ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋਵੇਂ ਇਕ ਦਿਨਾ ਮੈਚਾਂ ਵਿੱਚ ਅਰਧ ਸੈਂਕੜਾ ਜੜਿਆ। ਭਾਰਤ ਅਤੇ ਆਸਟ੍ਰੇਲੀਆ ਫਿਲਹਾਲ ਇਸ ਲੜੀ ਵਿੱਚ 1-1 ਨਾਲ ਬਰਾਬਰੀ ’ਤੇ ਹਨ। ਗਿਲੇਸਪੀ ਨੇ ਕਿਹਾ, ‘‘ਭਾਰਤ ਨੂੰ ਧੋਨੀ ਦੇ ਮੈਚ ਫਿਨਿਸ਼ਰ ਹੋਣ ਦਾ ਫਾਇਦਾ ਇਕ ਦਹਾਕੇ ਤੋਂ ਵੀ ਵਧ ਸਮੇਂ ਤੋਂ ਮਿਲ ਰਿਹਾ ਹੈ। ਉਹ ਹੁਣ ਵੀ ਇਸ ਦਾ ਫਾਇਦਾ ਉਠਾ ਰਹੇ ਹਨ। ਉਹ ਜਦ ਸਿਡਨੀ ਵਿੱਚ ਖ਼ਰਾਬ ਸਥਿਤੀ ਵਿੱਚ ਸੀ, ਤਾਂ ਵੀ ਇਸ ਦਾ ਫਾਇਦਾ ਮਿਲਿਆ। ਸਿਡਨੀ ਵਿੱਚ ਉਸ ਦੀ ਪਾਰੀ ਧੀਮੀ ਸੀ ਲੇਕਿਨ ਸਮਝਨਾ ਚਾਹੀਦਾ ਹੈ ਕਿ ਕਿਉਂ। ਉਹ ਹਾਲਾਤ ਦੇ ਅਨੁਸਾਰ ਖੇਡ ਰਿਹਾ ਸੀ। ਉਨ੍ਹਾਂ ਕਿਹਾ, ‘‘ਹੇਠਲੇ ਕ੍ਰਮ ’ਤੇ ਉਤਰ ਕੇ ਹਾਲਾਤ ਅਨੁਸਾਰ ਖੇਡਣਾ ਕਾਫ਼ੀ ਮੁਸ਼ਕਲ ਹੁੰਦਾ ਹੈ।

VIA PUNJAB