- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇੰਦਰਾ ਨੂਈ ਨੂੰ ਮਿਲ ਸਕਦੀ ਹੈ ਵਿਸ਼ਵ ਬੈਂਕ ਦੀ ਕਮਾਨ
ਨਿਊਯਾਰਕ – ਭਾਰਤ ’ਚ ਜਨਮੀ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦਾ ਨਾਮ ਵਿਸ਼ਵ ਬੈਂਕ ਦੇ ਦਾਅਵੇਦਾਰਾਂ ’ਚ ਸ਼ੁਮਾਰ ਹੈ। ਰਾਸ਼ਟਰਪਤੀ ਦੀ ਧੀ ਇਵਾਂਕਾ ਟਰੰਪ ਵੱਲੋਂ ਇੰਦਰਾ ਦੇ ਨਾਮ ਦੀ ਵਕਾਲਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਨੂਈ (63) ਨੇ ਪੈਪਸੀ ਦੀ ਕਮਾਨ 12 ਸਾਲ ਤੱਕ ਸੰਭਾਲਣ ਮਗਰੋਂ ਪਿਛਲੇ ਸਾਲ ਅਗਸਤ ’ਚ ਅਹੁਦਾ ਛੱਡ ਦਿੱਤਾ ਸੀ। ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਵਿਸ਼ਵ ਬੈਂਕ ਦੇ ਮੁਖੀ ਦੀ ਚੋਣ ਲਈ ਇਵਾਂਕਾ ਟਰੰਪ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਰਿਪੋਰਟ ’ਚ ਵਿਸ਼ਵ ਬੈਂਕ ਦੇ ਵੱਕਾਰੀ ਅਹੁਦੇ ਲਈ ਕਈ ਨਾਵਾਂ ਦਾ ਜ਼ਿਕਰ ਹੈ ਅਤੇ ਕਿਹਾ ਗਿਆ ਹੈ ਕਿ ਸ਼ੁਰੂਆਤ ’ਚ ਅੱਗੇ ਚੱਲ ਰਹੇ ਕਈ ਉਮੀਦਵਾਰ ਅਕਸਰ ਬਾਅਦ ’ਚ ਪੱਛੜ ਜਾਂਦੇ ਹਨ ਜਾਂ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਪਹਿਲਾਂ ਹੀ ਉਹ ਆਪਣਾ ਨਾਮ ਵਾਪਸ ਲੈ ਲੈਂਦੇ ਹਨ। ਅਜੇ ਇਹ ਅਸਪੱਸ਼ਟ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਨੂਈ ਨੂੰ ਉੱਚ ਅਹੁਦੇ ਲਈ ਚੁਣਦਾ ਹੈ ਤਾਂ ਕੀ ਉਹ ਇਸ ਨੂੰ ਸਵੀਕਾਰ ਕਰੇਗੀ ਜਾਂ ਨਹੀਂ। ਟਰੰਪ ਦੀ ਧੀ ਇਵਾਂਕਾ ਨੇ ਟਵੀਟ ਕਰਕੇ ਨੂਈ ਨੂੰ ‘ਮਾਰਗਦਰਸ਼ਕ ਅਤੇ ਪ੍ਰੇਰਣਾਸ੍ਰੋਤ’ ਦੱਸਦਿਆਂ ਉਸ ਦਾ ਨਾਮ ਵਿਸ਼ਵ ਬੈਂਕ ਦੇ ਜਾਨਸ਼ੀਨ ਵਜੋਂ ਅੱਗੇ ਵਧਾਇਆ ਹੈ।


