ਪੰਜਾਬ ਸਰਕਾਰ ਨੇ ਅਨਏਡਿਡ ਕਾਲੇਜਿਸ ਨੂੰ ਦਿੱਤੀ ਵੱਡੀ ਰਾਹਤ – ਜੈਕ

ਚੰਡੀਗੜ – ਪੰਜਾਬ ਦੇ 1600 ਤੋਂ ਜਿਆਦਾ ਅਨਏਡਿਡ ਵਿਦਿਅਕ ਸੰਸਥਾਨਾਂ ਦੀ ਨੁਮਾਇੰਦਗੀ ਕਰਦੀ ਵੱਖ-ਵੱਖ ਸੰਗਠਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦਾ ਇੱਕ ਵਫਦ ਜੈਕ ਦੇ ਚੈਅਰਮੇਨ, ਸ਼੍ਰੀ ਅਸ਼ਵਨੀ ਸੇਖੜੀ ਦੀ ਅਗਵਾਈ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮਾਜ ਭਲਾਈ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਨੂੰ ਮਿਲਿਆ । ਵਫਦ ਨੇ ਅਨਏਡਿਡ ਕਾਲੇਜਿਸ ਅਤੇ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਧੰਨਵਾਦ ਕੀਤਾ।ਡਾ:ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ ਅਤੇ ਸਪੋਕਸਮੈਨ, ਜੈਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲਗਭਗ 1600 ਅਨਏਡਿਡ ਕਾਲੇਜਿਸ ਵਿੱਚ ਪੜਨ ਵਾਲੇ 3 ਲੱਖ ਤੋਂ ਵੱਧ ਐਸਸੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਹੁਣ ਉਸ ਸਮੇਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਦੀ ਰਾਸ਼ੀ ਨੂੰ ਵੰਡਣ ਦਾ ਫੈਸਲਾ ਕੀਤਾ ਹੈ, ਜਿੰਨੇ ਸਮੇਂ ਤੱਕ ਵਿਦਿਆਰਥੀ ਨੇ ਕਿਸੇ ਵੀ ਸੰਸਥਾਂ ਵਿੱਚ ਪੜਾਈ ਕੀਤੀ ਹੈ। ਇਸ ਤੋਂ ਪਹਿਲਾਂ, ਜੇ ਕੋਈ ਵਿਦਿਆਰਥੀ ਆਪਣੀ ਪੜਾਈ ਛੱਡ ਦਿੰਦਾਂ ਸੀ ਤਾਂ ਸਰਕਾਰ ਉਸ ਕਾਲੇਜ ਤੋਂ ਉਨੇਂ ਸਮੇਂ ਦਾ ਜਾਰੀ ਹੋਇਆ ਪੈਸਾ ਵੀ ਵਾਪਿਸ ਲੈ ਲੈਂਦੀ ਸੀ ਜਿੰਨੀ ਦੇਰ ਵੀ ਉਸ ਵਿਦਿਆਰਥੀ ਨੇ ਪੜਾਈ ਕੀਤੀ ਹੈ। ਇਸ ਫੈਸਲੇ ਤੋਂ ਬਾਦ ਹੁਣ ਸਰਕਾਰ ਲਗਭਗ 300-400 ਕਰੋੜ ਦੀ ਰਾਸ਼ੀ ਹੋਰ ਜਾਰੀ ਕਰ ਪਾਵੇਗੀ ਜੋ ਪਿਛਲੇ ਸਾਲਾਂ ਤੋ ਬਕਾਇਆ ਹੈ। ਸ਼੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਕੇਵਲ ਇਹੀ ਨਹੀਂ ਬਲਕਿ ਸਰਕਾਰ ਨੇ ਮੁੱਖਮੰਤਰੀ ਦੀ ਮੌਜੂਦਗੀ ਵਿੱਚ 9 ਜਨਵਰੀ ਨੂੰ ਹੋਈ ਇੱਕ ਮੀਟਿੰਗ ਵਿੱਚ ਇਹ ਵੀ ਫੈਸਲਾਂ ਲਿਆ ਹੈ ਕਿ ਜੋ ਵਿਦਿਆਰਥੀ ਆਧਾਰ ਕਾਰਡ, ਦਾਖਿਲਾ ਪੱਤਰ ਆਦਿ ਨਾਂ ਜਮਾਂ ਕਰਨ ਦੇ ਕਾਰਣ ਸਕਾਲਰਸ਼ਿਪ ਤੋ ਵਾਂਝੇ ਰਹਿ ਜਾਂਦੇ ਸਨ, ਉਹਨਾਂ ਨੂੰ ਹੁਣ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਉਹਨਾਂ ਵਿਦਿਆਰਥੀਆਂ ਅਤੇ ਕਾਲੇਜਿਸ ਨੂੰ ਰਾਹਤ ਮਿਲੀ ਹੈ ਜੋ ਪਿਛਲੇ ਸਾਲਾਂ ਵਿੱਚ ਇਸ ਰਾਸ਼ੀ ਦੇ ਲਈ ਸੰਘਰਸ਼ ਕਰ ਰਹੇ ਸਨ।ਡਾ.ਜੇ.ਐਸ.ਧਾਲੀਵਾਲ, ਪ੍ਰੈਜ਼ੀਡੈਂਟ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ; ਡਾ:ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸ਼੍ਰੀ ਜਗਜੀਤ ਸਿੰਘ, ਪ੍ਰੈਜ਼ੀਡੈਂਟ, ਬੀ.ਐੱਡ ਫੈਡਰੇਸ਼ਨ; ਮਿ.ਚਰਨਜੀਤ ਵਾਲੀਆ, ਪ੍ਰੈਜ਼ੀਡੈਂਟ, ਨਰਸਿੰਗ ਕਾਲੇਜਿਸ ਐਸੋਸਿਏਸ਼ਨ; ਸ: ਗੁਰਮੀਤ ਸਿੰਘ ਧਾਲੀਵਾਲ, ਚੈਅਰਮੈਨ , ਅਕੈਡਮਿਕ ਐਡਵਾਇਜ਼ਰੀ ਫੋਰਮ (ਏਏਐਫ) ; ਸ਼੍ਰੀ ਅਨਿਲ ਚੋਪੜਾ, ਕੰਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ ; ਸ਼੍ਰੀ ਵਿਪਿਨ ਸ਼ਰਮਾ, ਪੋਲੀਟੈਕਨਿਕ ਐਸੋਸਿਏਸ਼ਨ; ਮਿ.ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ; ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਏਸ਼ਨ (ਪੁੱਡਕਾ); ਸ਼੍ਰੀ ਸ਼ਿਮਾਂਸ਼ੂ ਗੁਪਤਾ ਆਈਟੀਆਈ ਐਸੋਸਿਏਸ਼ਨ, ਡਾ.ਸਤਵਿੰਦਰ ਸੰਧੂ, ਬੀ.ਐੱਡ ਐਸੋਸਿਏਸ਼ਨ ਜੀਐਨਡੀਯੂ ਆਦਿ ਵੀ ਇਸ ਮੋਕੇ ਤੇ ਹਾਜਿਰ ਸਨ।

VIA PUNJAB