- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੇ ਆਸਟਰੇਲੀਆ ਵਿੱਚ ਇਤਿਹਾਸ ਸਿਰਜਿਆ
ਮੈਲਬਰਨ – ਭਾਰਤ ਨੇ ਯੁਜਵੇਂਦਰ ਚਹਿਲ ਦੀ ਫਿਰਕੀ ਦੇ ਕਮਾਲ ਤੋਂ ਬਾਅਦ ‘ਮੈਚ ਫਿਨਿਸ਼ਰ’ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਵਿਚਾਲੇ ਚੌਥੇ ਵਿਕਟ ਲਈ ਨਾਬਾਦ 121 ਦੌੜਾਂ ਦੀ ਭਾਗੀਦਾਰੀ ਨਾਲ ਅੱਜ ਇੱਥੇ ਤੀਜੇ ਤੇ ਆਖ਼ਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕੀਤੀ। ਟੈਸਟ ਮੈਚਾਂ ਦੀ ਲੜੀ ਜਿੱਤ ਕੇ ਇਤਿਹਾਸ ਸਿਰਜਣ ਵਾਲੀ ਭਾਰਤੀ ਟੀਮ ਨੇ ਇਕ ਰੋਜ਼ਾ ਲੜੀ ’ਚ ਵੀ ਜਿੱਤ ਹਾਸਲ ਕੀਤੀ। ਭਾਰਤ ਨੇ ਆਸਟਰੇਲੀਆ ’ਚ ਉਸ ਨੂੰ ਪਹਿਲੀ ਵਾਰ ਦੋ ਪੱਖੀ ਇਕ ਰੋਜ਼ਾ ਲੜੀ ’ਚ 2-1 ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਟੀ-20 ਕੌਮਾਂਤਰੀ ਲੜੀ 1-1 ਨਾਲ ਬਰਾਬਰ ਰਹੀ ਸੀ। ਵਿਰਾਟ ਕੋਹਲੀ ਦੀ ਟੀਮ ਨੇ ਇਸ ਤਰ੍ਹਾਂ ਆਸਟਰੇਲੀਆ ਵਿੱਚ ਇਕ ਵੀ ਲੜੀ ਨਹੀਂ ਹਾਰੀ ਅਤੇ ਇਹ ਮਾਣ ਹਾਸਲ ਕਰਨ ਵਾਲੀ ਇਹ ਪਹਿਲੀ ਟੀਮ ਬਣ ਗਈ ਹੈ।‘ਮੈਨ ਆਫ਼ ਦਿ ਸੀਰੀਜ਼’ ਧੋਨੀ ਰਿਹਾ ਜਿਸ ਨੇ ਦੂਜੇ ਇਕ ਰੋਜ਼ਾ ਮੈਚ ਵਿੱਚ ਵੀ ਅਖ਼ੀਰ ਵਿਚ ਛੱਕਾ ਮਾਰ ਕੇ ਮੈਚ ’ਚ ਜਿੱਤ ਦਿਵਾਈ ਸੀ ਅਤੇ ਆਪਣੇ ਆਲੋਚਕਾਂ ਨੂੰ ਚੁੱਪ ਕਰਵਾਇਆ ਜਦੋਂਕਿ ‘ਮੈਨ ਆਫ਼ ਦਿ ਮੈਚ’ ਲੈੱਗ ਸਪਿੰਨਰ ਯੁਜਵੇਂਦਰ ਚਹਿਲ (42 ਦੌੜਾਂ ਦੇ ਕੇ ਛੇ ਵਿਕਟਾਂ) ਬਣਿਆ। ਉਸ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਆਸਟਰੇਲੀਆ ਨੂੰ 48.4 ਓਵਰਾਂ ’ਚ 230 ਦੌੜਾਂ ’ਤੇ ਆਊਟ ਕਰ ਦਿੱਤਾ। ਫਿਰ ‘ਫਿਨਿਸ਼ਰ’ ਦੀ ਭੂਮਿਕਾ ਨਿਭਾਉਂਦੇ ਹੋਏ ਧੋਨੀ ਨੇ ਆਸਟਰੇਲੀਆ ਦੀ ਫਿਲਡਿੰਗ ਦੀਆਂ ਭੁੱਲਾਂ ਦਾ ਫਾਇਦਾ ਚੁੱਕਦੇ ਹੋਏ ਇਕ ਰੋਜ਼ਾ ਮੈਚਾਂ ’ਚ ਅਰਧ ਸੈਂਕੜੇ ਵਾਲੀ 70ਵੀਂ ਪਾਰੀ ਖੇਡੀ ਅਤੇ ਜਾਧਵ ਦੇ ਨਾਲ ਨਾਬਾਦ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਭਾਰਤ ਨੇ ਇਹ ਟੀਚਾ 49.2 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 234 ਦੌੜਾਂ ਬਣਾ ਕੇ ਹਾਸਲ ਕਰ ਲਿਆ। ਧੋਨੀ ਨੇ 114 ਗੇਂਦਾਂ ਖੇਡਦੇ ਹੋਏ ਛੇ ਚੌਕਿਆਂ ਦੀ ਮਦਦ ਨਾਲ ਨਾਬਾਦ 87 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਜਾਧਵ ਨੇ 57 ਗੇਂਦਾਂ ’ਚ ਸੱਤ ਚੌਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਬਣਾਈਆਂ। ਭਾਰਤ ਨੂੰ ਆਖ਼ਰੀ ਚਾਰ ਓਵਰਾਂ ’ਚ 33 ਦੌੜਾਂ ਦੀ ਲੋੜ ਸੀ। ਧੋਨੀ ਤੇ ਜਾਧਵ ਨੇ 47ਵੇਂ ਓਵਰ ’ਚ ਛੇ ਦੌੜਾਂ, 48ਵੇਂ ਓਵਰ ’ਚ 13 ਦੌੜਾਂ ਅਤੇ 49ਵੇਂ ਓਵਰ ’ਚ 13 ਦੌੜਾਂ ਜੋੜੀਆਂ। ਇਸ ਨਾਲ ਆਖ਼ਰੀ ਓਵਰ ’ਚ ਜਿੱਤ ਲਈ ਸਿਰਫ਼ ਇਕ ਦੌੜ ਚਾਹੀਦੀ ਸੀ ਅਤੇ ਜਾਧਵ ਨੇ ਇਸ ਦੀ ਦੂਜੀ ਗੇਂਦ ’ਤੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ।ਹਾਲਾਂਕਿ ਭਾਰਤ ਦੀ ਸ਼ੁਰੂਆਤ ਚੰਗ ਨਹੀਂ ਰਹੀ। ਉਸ ਨੇ ਛੇਵੇਂ ਓਵਰ ਦੀ ਆਖ਼ਰੀ ਗੇਂਦ ’ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (09) ਦਾ ਵਿਕਟ ਗੁਆ ਦਿੱਤਾ ਜੋ ਪੀਟਰ ਸਿਡਲ ਦੀ ਗੇਂਦ ’ਤੇ ਪਹਿਲੀ ਸਲਿੱਪ ’ਚ ਖੜ੍ਹੇ ਸ਼ੌਨ ਮਾਰਸ਼ ਨੂੰ ਕੈਚ ਦੇ ਕੇ ਆਊਟ ਹੋ ਗਿਆ। ਦੂਜੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (23) ਤੇ ਕਪਤਾਨ ਵਿਰਾਟ ਕੋਹਲੀ (46) ਨੇ ਸੰਭਲ ਕੇ ਖੇਡਦੇ ਹੋਏ ਪਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ ਪਰ ਧਵਨ ਫਿਰ ਲੰਬੀ ਪਾਰੀ ਖੇਡਣ ’ਚ ਅਸਫ਼ਲ ਰਿਹਾ ਅਤੇ ਮਾਰਕਸ ਸਟੋਇਨਿਸ ਦੀ ਫੁੱਲਲੈਂਥ ਗੇਂਦ ’ਤੇ ਇਸੇ ਗੇਂਦਬਾਜ਼ ਨੂੰ ਆਸਾਨ ਜਿਹੀ ਕੈਚ ਦੇ ਬੈਠਾ ਜਿਸ ਨਾਲ ਟੀਮ ਦਾ ਸਕੋਰ ਦੋ ਵਿਕਟਾਂ ’ਤੇ 59 ਦੌੜਾਂ ਹੋ ਗਿਆ। ਹੁਣ ਕੋਹਲੀ ਤੇ ਧੋਨੀ ਕਰੀਜ਼ ’ਤੇ ਸਨ। ਆਸਟਰੇਲਿਆਈ ਕਪਤਾਨ ਆਰੋਨ ਫਿੰਚ ਨੇ ਗੇਂਦਬਾਜ਼ਾਂ ਦੇ ਬਿਹਤਰੀਨ ਇਸਤੇਮਾਲ ਅਤੇ ਖਿਡਾਰੀਆਂ ਨੂੰ ਮੈਦਾਨ ’ਤੇ ਚੰਗੀ ਤਰ੍ਹਾਂ ਖੜ੍ਹਾ ਕੇ ਭਾਰਤੀ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਉੱਥੇ ਹੀ ਧੋਨੀ ਤੇ ਕੋਹਲੀ ਨੇ ਖ਼ਤਰਾ ਲਏ ਬਿਨਾ ਇਕ-ਦੋ ਦੌੜਾਂ ਬਣਾਉਣਾ ਜਾਰੀ ਰੱਖਿਆ। ਮੇਜ਼ਬਾਨ ਟੀਮ ਨੇ ਫਿਲਡਿੰਗ ’ਚ ਕਈ ਮੌਕੇ ਗੁਆਏ ਅਤੇ ਜੇਕਰ ਉਹ ਇਨ੍ਹਾਂ ਮੌਕਿਆਂ ਦਾ ਲਾਭ ਲੈਣ ’ਚ ਸਫ਼ਲ ਰਹਿੰਦੇ ਤਾਂ ਸ਼ਾਇਦ ਮੈਚ ਦਾ ਨਤੀਜਾ ਬਦਲ ਵੀ ਸਕਦਾ ਸੀ।


