ਦਿੱਲੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ 450 ਉਡਾਣਾਂ ’ਤੇ ਪਿਆ ਅਸਰ

ਨਵੀਂ ਦਿੱਲੀ – ਮੁਲਕ ਦੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ’ਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 450 ਉਡਾਣਾਂ ਉਪਰ ਅਸਰ ਪਿਆ। ਹਵਾਈ ਅੱਡੇ ਦੇ ਅਧਿਕਾਰੀ ਨੇ ਕਿਹਾ ਕਿ ਤੜਕੇ ਸਾਢੇ ਪੰਜ ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤਕ ਬਹੁਤ ਘੱਟ ਜਹਾਜ਼ ਆਪਣੇ ਟਿਕਾਣਿਆਂ ਵੱਲ ਰਵਾਨਾ ਹੋਏ। ਉਸ ਨੇ ਦੱਸਿਆ ਕਿ 450 ’ਚੋਂ ਕਰੀਬ 97 ਫ਼ੀਸਦੀ ਉਡਾਣਾਂ ਦੇਰੀ ਨਾਲ ਉੱਡੀਆਂ ਅਤੇ ਹਵਾਈ ਅੱਡੇ ’ਤੇ ਆਈਆਂ। ਕੁਝ ਦੇ ਰੂਟ ਬਦਲ ਦਿੱਤੇ ਗਏ ਅਤੇ ਕਈਆਂ ਨੂੰ ਰੱਦ ਕਰਨਾ ਪੈ ਗਿਆ। ਰਨਵੇਅ ’ਤੇ ਦਿਖਣ ਦੀ ਸਮਰੱਥਾ ਬਹੁਤ ਘੱਟ ਸੀ ਜਿਸ ਕਾਰਨ ਕਈ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਜਹਾਜ਼ ਰੋਕੀ ਰੱਖੇ।

VIA PUNJAB